ਰਾਜਪਾਲ ਵੱਲੋਂ ਤਿ੍ਰਣਮੂਲ ਆਗੂ ਦੀ ਗਿ੍ਰਫਤਾਰੀ ਦਾ ਨਿਰਦੇਸ਼

0
223

ਕੋਲਕਾਤਾ : ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਨੇ ਈ ਡੀ ਦੇ ਅਧਿਕਾਰੀਆਂ ’ਤੇ ਹਮਲੇ ਦੇ ਮਾਮਲੇ ’ਚ ਮੁੱਖ ਮੁਲਜ਼ਮ ਤਿ੍ਣਮੂਲ ਕਾਂਗਰਸ ਦੇ ਆਗੂ ਸ਼ਾਹਜਹਾਂ ਸ਼ੇਖ ਨੂੰ ਤੁਰੰਤ ਗਿ੍ਰਫਤਾਰ ਕਰਨ ਦੇ ਨਾਲ ਦਹਿਸ਼ਤਗਰਦਾਂ ਨਾਲ ਉਸ ਦੇ ਕਥਿਤ ਸੰਬੰਧਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਬੋਸ ਨੇ ਚਿੰਤਾ ਜਤਾਈ ਕਿ ਟੀ ਐੱਮ ਸੀ ਆਗੂ ਨੇ ਸ਼ਾਇਦ ‘ਹੱਦ ਪਾਰ ਕਰ ਦਿੱਤੀ ਹੈ।’
ਸ਼ੇਖ ਦੇ ਦਹਿਸ਼ਤਗਰਦਾਂ ਨਾਲ ਕਥਿਤ ਸੰਬੰਧ ਹੋਣ ਬਾਰੇ ਰਾਜਪਾਲ ਦੀਆਂ ਟਿੱਪਣੀਆਂ ਦੀ ਸੱਤਾਧਾਰੀ ਟੀ ਐੱਮ ਸੀ ਨੇ ਐਤਵਾਰ ਨੂੰ ਤਿੱਖੀ ਆਲੋਚਨਾ  ਕੀਤੀ। ਰਾਜ ਭਵਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਰਾਜਪਾਲ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਮੁਖੀ ਨੂੰ ਮੁਲਜ਼ਮ ਨੂੰ ਤੁਰੰਤ ਗਿ੍ਰਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here