ਭਾਰਤ ਵੱਲੋਂ ਮਾਲਦੀਵ ’ਤੇ ਤਿੰਨ ਮੰਤਰੀ ਬਰਖਾਸਤ ਕਰਨ ਲਈ ਜ਼ੋਰ

0
154

ਨਵੀਂ ਦਿੱਲੀ : ਭਾਰਤ ’ਚ ਮਾਲਦੀਪ ਦੇ ਹਾਈ ਕਮਿਸ਼ਨਰ ਇਬਰਾਹੀਮ ਸ਼ਾਹੀਬ ਨੂੰ ਸੋਮਵਾਰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ ਅਤੇ ਮਾਲਦੀਪ ਦੇ ਕੁਝ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ’ਤੇ ਸਖਤ ਚਿੰਤਾ ਪ੍ਰਗਟਾਈ। ਮਾਲਦੀਵ ਸਰਕਾਰ ਨੇ ਐਤਵਾਰ ਮੋਦੀ ਖਿਲਾਫ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਪੋਸਟਾਂ ਕਾਰਨ ਤਿੰਨ ਉਪ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਤਿੰਨ ਉਪ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੀ ਲਕਸ਼ਦੀਪ ਫੇਰੀ ਤੋਂ ਬਾਅਦ ‘ਐਕਸ’ ’ਤੇ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਹ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਮਾਲਦੀਵ ਲਈ ਇੱਕ ਵਿਕਲਪਿਕ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਹੈ। ਦੱਸਿਆ ਜਾਂਦਾ ਹੈ ਕਿ ਸਿਰਫ ਚਾਰ ਮਿੰਟਾਂ ਦੀ ਗੱਲਬਾਤ ਵਿਚ ਮਾਲਦੀਵ ਦੇ ਹਾਈ ਕਮਿਸ਼ਨਰ ਨੂੰ ਕਿਹਾ ਗਿਆ ਕਿ ਮੰਤਰੀਆਂ ਦੀ ਮੁਅੱਤਲੀ ਨਾਲ ਗੱਲ ਨਹੀਂ ਬਣੀ, ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ। ਇਨ੍ਹਾਂ ਦੀ ਬਿਆਨਬਾਜ਼ੀ ਨਾਲ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਵਿਗੜੇ ਹਨ ਤੇ ਇਨ੍ਹਾਂ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਦੀ ਹੈ।

LEAVE A REPLY

Please enter your comment!
Please enter your name here