ਕਾਨਪੁਰ : ਇੱਥੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ ਆਈ ਟੀ) ਵਿਚ 29 ਸਾਲਾ ਪੀ ਐੱਚ ਡੀ ਵਿਦਿਆਰਥਣ ਨੇ ਵੀਰਵਾਰ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪਿ੍ਰਅੰਕਾ ਜੈਸਵਾਲ, ਜੋ ਕੈਮੀਕਲ ਇੰਜੀਨੀਅਰਿੰਗ ’ਚ ਪੀ ਐੱਚ ਡੀ ਕਰ ਰਹੀ ਸੀ, ਨੇ ਆਪਣੇ ਹੋਸਟਲ ਦੇ ਕਮਰੇ ’ਚ ਕਥਿਤ ਤੌਰ ’ਤੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਸ ਨੇ ਬੀਤੀ 29 ਦਸੰਬਰ ਨੂੰ ਦਾਖਲਾ ਲਿਆ ਸੀ। ਪਿਛਲੇ ਇੱਕ ਮਹੀਨੇ ’ਚ ਆਈ ਆਈ ਟੀ ਕਾਨਪੁਰ ਕੈਂਪਸ ’ਚ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ।




