16.2 C
Jalandhar
Monday, December 23, 2024
spot_img

ਮਹਿੰਦਾ ਰਾਜਪਕਸ਼ੇ ‘ਤੇ ਦੇਸ਼ ਛੱਡਣ ‘ਤੇ ਰੋਕ

ਮਹਿੰਦਾ ਰਾਜਪਕਸ਼ੇ ‘ਤੇ ਦੇਸ਼ ਛੱਡਣ ‘ਤੇ ਰੋਕ
ਕੋਲੰਬੋ : ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਉਤੇ ਬਿਨਾਂ ਆਗਿਆ 28 ਜੁਲਾਈ ਤਕ ਦੇਸ਼ ਛੱਡਣ ਉਤੇ ਰੋਕ ਲਾ ਦਿੱਤੀ ਹੈ | ਦੋ ਸਾਬਕਾ ਸੈਂਟਰਲ ਬੈਂਕ ਗਵਰਨਰਾਂ ਸਣੇ ਤਿੰਨ ਸਾਬਕਾ ਅਧਿਕਾਰੀਆਂ ਨੂੰ ਵੀ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਹੈ |
ਇਸੇ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਸਤੀਫੇ ਨੂੰ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਸਵੀਕਾਰ ਕਰ ਲਿਆ ਹੈ | ਇਸ ਦੌਰਾਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਗੋਟਬਾਯਾ ਰਾਜਪਕਸ਼ੇ ਦੇ ਉੱਤਰਾਧਿਕਾਰੀ ਦੀ ਚੋਣ ਹੋਣ ਤੱਕ ਸ਼ੁੱਕਰਵਾਰ ਅੰਤਿ੍ਮ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ | ਦੀਵਾਲੀਆ ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਲਈ ਆਪਣੇ ਅਤੇ ਆਪਣੇ ਪਰਵਾਰ ਵਿਰੁਧ ਵਧ ਰਹੇ ਜਨਤਕ ਰੋਸ ਕਾਰਨ ਰਾਜਪਕਸ਼ੇ ਨੇ ਦੇਸ਼ ਛੱਡਣ ਤੋਂ ਬਾਅਦ ਅਸਤੀਫਾ ਦਿੱਤਾ ਹੈ | ਸਪੀਕਰ ਨੇ ਕਿਹਾ ਕਿ ਵਿਕਰਮਸਿੰਘੇ 22 ਜੁਲਾਈ ਤਕ ਕਾਰਜਕਾਰੀ ਰਾਸ਼ਟਰਪਤੀ ਰਹਿਣਗੇ ਤੇ ਉਸ ਦਿਨ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ |

Related Articles

LEAVE A REPLY

Please enter your comment!
Please enter your name here

Latest Articles