ਜੰਮੂ : ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਸ਼ਨੀਵਾਰ ਭਾਰਤ-ਤਿੱਬਤ ਪੁਲਸ ਦੀ 8ਵੀਂ ਬਟਾਲੀਅਨ ਦੇ ਇੱਕ ਕਾਂਸਟੇਬਲ ਨੇ ਫਾਇਰਿੰਗ ਕਰਕੇ ਆਪਣੇ 3 ਸਾਥੀਆਂ ਨੂੰ ਜਖ਼ਮੀ ਕਰ ਦਿੱਤਾ ਤੇ ਬਾਅਦ ‘ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਊਧਮਪੁਰ ਸ਼ਹਿਰ ‘ਚ ਦੇਵਕਾ ਘਾਟ ਕਿਨਾਰੇ ਬਣਾਏ ਇੱਕ ਕਮਿਊਨਿਟੀ ਹਾਲ ਅੰਦਰ ਸ਼ਨੀਵਾਰ ਸ਼ਾਮ ਨੂੰ ਅਮਰਨਾਥ ਯਾਤਰਾ ਦੀ ਡਿਊਟੀ ‘ਤੇ ਤਾਇਨਾਤ ਆਈ ਟੀ ਬੀ ਪੀ ਜਵਾਨ ਦੀ ਦੂਜੇ ਜਵਾਨਾਂ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ | ਇਸ ਤੋਂ ਬਾਅਦ ਗੁੱਸੇ ‘ਚ ਆਏ ਜਵਾਨ ਨੇ ਫਾਇਰਿੰਗ ਕਰਕੇ ਤਿੰਨ ਸਾਥੀਆਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ | ਉਸ ਦੀ ਪਛਾਣ ਭੁਪਿੰਦਰ ਸਿੰਘ ਦੇ ਰੂਪ ‘ਚ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਪਛਾਣ ਦਲੇ ਰਾਮ, ਅਖਲਾਕ ਮਲਿਕ ਅਤੇ ਰਜਨੀਕਾਂਤ ਦੇ ਰੂਪ ‘ਚ ਹੋਈ ਹੈ | ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾ ਪੁਣਛ ਦੇ ਸੂਰਨਕੋਟ ‘ਚ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ |