ਮੋਦੀ ਮੁੜ ਜਿੱਤੇ ਤਾਂ ਫਿਰ ਚੋਣਾਂ ਭੁੱਲ ਜਾਓ : ਖੜਗੇ

0
203

ਭੁਬਨੇਸ਼ਵਰ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਕਿਹਾ ਕਿ ਦੇਸ਼ ਦੇ ਲੋਕਾਂ ਕੋਲ ਵੋਟ ਪਾਉਣ ਦਾ ਆਖਰੀ ਮੌਕਾ ਹੈ, ਕਿਉਕਿ ਮੋਦੀ ਮੁੜ ਜਿੱਤੇ ਤਾਂ ਚੋਣਾਂ ਨਹੀਂ ਹੋਣੀਆਂ। ਫਿਰ ਰੂਸੀ ਰਾਸ਼ਟਰਪਤੀ ਵਰਗੀ ਚੋਣ ਹੋਵੇਗੀ। ਇੱਥੇ ਕਾਰਜਕਰਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾਈ ਡੀ ਹਰ ਕਿਸੇ ਨੂੰ ਨੋਟਿਸ ਦੇ ਰਹੀ ਹੈ। ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਡਰ ਦੇ ਕਾਰਨ ਕੁਝ ਲੋਕ ਦੋਸਤੀ ਛੱਡ ਰਹੇ ਹਨ। ਕੁਝ ਲੋਕ ਪਾਰਟੀ ਛੱਡ ਰਹੇ ਹਨ। ਕੁਝ ਲੋਕ ਗੱਠਜੋੜ ਛੱਡ ਰਹੇ ਹਨ। ਇਸ ਤਰ੍ਹਾਂ ਕੀ ਲੋਕਤੰਤਰ ਬਚੇਗਾ। ਇਹ ਲੋਕਾਂ ਲਈ ਵੋਟ ਪਾਉਣ ਦਾ ਆਖਰੀ ਮੌਕਾ ਹੈ। ਇਸ ਦੇ ਬਾਅਦ ਵੋਟਾਂ ਨਹੀਂ ਪੈਣੀਆਂ। ਮੋਦੀ ਮੁੜ ਸੱਤਾ ਵਿਚ ਆਏ ਤਾਂ ਤਾਨਾਸ਼ਾਹੀ ਹੋਵੇਗੀ, ਕੋਈ ਲੋਕਤੰਤਰ ਨਹੀਂ ਰਹੇਗਾ ਤੇ ਕੋਈ ਚੋਣ ਨਹੀਂ ਹੋਵੇਗੀ। ਨਿਤੀਸ਼ ਦੇ ਸਾਥ ਛੱਡਣ ’ਤੇ ਖੜਗੇ ਨੇ ਕਿਹਾ ਕਿ ਇਕ ਵਿਅਕਤੀ ਦੇ ਜਾਣ ਨਾਲ ਗੱਠਜੋੜ ਕਮਜ਼ੋਰ ਨਹੀਂ ਹੋਵੇਗਾ।

LEAVE A REPLY

Please enter your comment!
Please enter your name here