ਭਾਜਪਾ ਭਾਰਤ ਨੂੰ ਉੱਤਰੀ ਕੋਰੀਆ ’ਚ ਬਦਲਣਾ ਚਾਹੁੰਦੀ : ਚੱਢਾ

0
197

ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣਾਂ ਵਿੱਚ ਦੇਸ਼ਧ੍ਰੋਹ ਅਤੇ ਗੈਰ-ਸੰਵਿਧਾਨਕ ਦਖਲਅੰਦਾਜ਼ੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਇੰਡੀਆ ਗਠਜੋੜ ਨੇ ਤਿੱਖਾ ਹਮਲਾ ਕੀਤਾ ਹੈ। ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਚੋਣਾਂ ਨੂੰ ਗੈਰ-ਸੰਵਿਧਾਨਕ ਅਤੇ ਭਾਜਪਾ ਦੀ ਗੈਰ-ਕਾਨੂੰਨੀ ਧੋਖਾਧੜੀ ਕਰਾਰ ਦਿੱਤਾ।
‘ਆਪ’ ਆਗੂ ਰਾਘਵ ਚੱਢਾ, ਕਾਂਗਰਸੀ ਆਗੂ ਪਵਨ ਬਾਂਸਲ, ‘ਆਪ’ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ, ‘ਆਪ’ ਆਗੂ ਪ੍ਰੇਮ ਗਰਗ ਅਤੇ ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੰਵਿਧਾਨ ਨਾਲ ਦੇਸ਼ਧ੍ਰੋਹ ਦਾ ਪਰਦਾ ਫਾਸ਼ ਕਰਦਿਆਂ ਚੋਣਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਚੱਢਾ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਭਾਜਪਾ ਦੁਆਰਾ ਚਲਾਇਆ ਗਿਆ ‘ਫਰਜ਼ੀਵਾੜਾ’ ਸੀ। ਇਹ ਅਸੰਵਿਧਾਨਕ, ਗੈਰ-ਕਾਨੂੰਨੀ, ਦੇਸ਼ ਵਿਰੋਧੀ ਅਤੇ ਦੇਸ਼ਧ੍ਰੋਹ ਹੈ, ਜੋ ਭਾਜਪਾ ਨੇ ਇਸ ਮੇਅਰ ਦੀ ਚੋਣ ਵਿਚ ਕੀਤਾ ਹੈ। ਹਰ ਕੋਈ ਜਾਣਦਾ ਹੈ ਕਿ ਇੰਡੀਆ ਗਠਜੋੜ ਦੀਆਂ 20 ਵੋਟਾਂ (13 ਆਪ ਕੌਂਸਲਰ ਅਤੇ 7 ਕਾਂਗਰਸੀ ਕੌਂਸਲਰ) ਅਤੇ ਭਾਜਪਾ ਕੋਲ 16 (14 ਕੌਂਸਲਰ, 1 ਸੰਸਦ ਮੈਂਬਰ ਅਤੇ 1 ਅਕਾਲੀ ਕੌਂਸਲਰ) ਸਨ। ਇਸ ਲਈ ਭਾਜਪਾ ਨੇ ਚੋਣ ਜਿੱਤਣ ਲਈ ਲੋਕਤੰਤਰ ਵਿਰੁੱਧ ਸਾਜ਼ਿਸ਼ ਰਚੀ। ਕਾਂਗਰਸੀ ਆਗੂ ਪਵਨ ਬਂਸਲ ਨੇ ਕਿਹਾ ਕਿ ਇਹ ਭਾਜਪਾ ਦਾ ਜੰਗਲ ਰਾਜ ਹੈ, ਜਿਸ ਵਿਰੁੱਧ ਅਸੀਂ ਲੜ ਰਹੇ ਹਾਂ। ਅਸੀਂ (ਇੰਡੀਆ ਗਠਜੋੜ) ਆਪਣੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਚੰਡੀਗੜ੍ਹ ਵਿੱਚ ਇਹ ਭਾਰਤ ਬਨਾਮ ਭਾਜਪਾ ਦੀ ਸ਼ੁਰੂਆਤ ਸੀ, ਪਰ ਭਾਜਪਾ ਨੇ ਇਹ ਚੋਣ ਜਿੱਤਣ ਲਈ ਕਲਪਨਾਯੋਗ ਕਾਰਵਾਈਆਂ ਕੀਤੀਆਂ, ਜਦੋਂ ਉਹ ਸਪੱਸ਼ਟ ਤੌਰ ’ਤੇ ਹਾਰ ਰਹੇ ਸਨ।

LEAVE A REPLY

Please enter your comment!
Please enter your name here