ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਬੋਧਨ ’ਤੇ ਧੰਨਵਾਦ ਮਤੇ ’ਤੇ ਸ਼ੁੱਕਰਵਾਰ ਰਾਜ ਸਭਾ ਵਿਚ ਚਰਚਾ ’ਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਡਤ ਜੀ ਨੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਦਨ ’ਚ ਮੌਜੂਦ ਸਨ। ਖੜਗੇ ਨੇ ਕਿਹਾ ਕਿ ਓ ਬੀ ਸੀ ਬੱਚਿਆਂ ਲਈ 27 ਫੀਸਦੀ ਰਾਖਵਾਂਕਰਨ ਉਨ੍ਹਾਂ ਨੂੰ ਉਪਲੱਬਧ ਨਹੀਂ ਹੈ। ਇਸੇ ਤਰ੍ਹਾਂ ਐੱਸ ਸੀ-ਐੱਸ ਟੀ ਦੇ ਬੱਚਿਆਂ ਲਈ ਰਾਖਵੇਂਕਰਨ ਨੂੰ ਘਟਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਕੋਈ ਵੀ ਸਰਕਾਰ ਇਸ ਦੀ ਜਾਂਚ ਨਹੀਂ ਕਰਦੀ।
ਮਲਿਕਾਰਜੁਨ ਖੜਗੇ ਨੇ ਹਿਮਾਂਸ਼ੂ ਬਾਜਪਾਈ ਦੀ ਇਸ ਕਵਿਤਾ ਦਾ ਹਵਾਲਾ ਦੇ ਕੇ ਮੋਦੀ ਸਰਕਾਰ ਨੂੰ ਘੇਰਿਆ :
ਨਾ ਖਾਤਾ ਨਾ ਬਹੀ ਹੈ, ਜੋ ਤੁਮ ਬੋਲੋ, ਵਹੀ ਸਹੀ ਹੈ
ਨਿਊਜ਼ ਯੇ ਛਪ ਰਹੀ ਹੈ, ਸਬ ਕੁਛ ਬਿਲਕੁਲ ਸਹੀ ਹੈ
ਸੱਚ ਪਰ ਐੱਫ ਆਈ ਆਰ ਕਿਉ?, ਰਾਸੁਕਾ ਕੀ ਮਾਰ ਕਿਉ?
ਝੂਠ ਕੀ ਜੈ-ਜੈਕਾਰ ਕਿਉ?, ਨਿਸ਼ਠੁਰ ਹੈ ਸਰਕਾਰ ਕਿਉ?