ਵਾਸ਼ਿੰਗਟਨ : ਅਮਰੀਕਾ ਨੇ ਜਾਰਡਨ ਵਿਚ ਆਪਣੇ ਫੌਜੀਆਂ ’ਤੇ ਕੀਤੇ ਹਮਲਿਆਂ ਖਿਲਾਫ ਜਵਾਬੀ ਕਾਰਵਾਈ ਕਰਦਿਆਂ ਇਰਾਕ ਅਤੇ ਸੀਰੀਆ ਵਿਚ ਈਰਾਨ ਸਮਰਥਕ ਮਿਲੀਸ਼ੀਆ ਅਤੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੇ 85 ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਜਾਰਡਨ ’ਚ ਈਰਾਨ ਸਮਰਥਕ ਸਮੂਹ ਵੱਲੋਂ ਕਥਿਤ ਤੌਰ ’ਤੇ ਡਰੋਨ ਨਾਲ ਕੀਤੇ ਹਮਲੇ ’ਚ ਤਿੰਨ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਸੀ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਵੱਡੇ ਅਮਰੀਕੀ ਨੇਤਾ ਕਈ ਦਿਨਾਂ ਤੋਂ ਚਿਤਾਵਨੀ ਦੇ ਰਹੇ ਸਨ ਕਿ ਅਮਰੀਕਾ ਮਿਲਸ਼ੀਆ ਸਮੂਹਾਂ ਖਿਲਾਫ ਜਵਾਬੀ ਕਾਰਵਾਈ ਕਰੇਗਾ।