ਕਾਂਗਰਸ ਆਦਿਵਾਸੀਆਂ ਨਾਲ ਖੜ੍ਹੀ : ਰਾਹੁਲ

0
227

ਧਨਬਾਦ : ਰਾਹੁਲ ਗਾਂਧੀ ਨੇ ਐਤਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ਆਦਿਵਾਸੀ ਲੋਕਾਂ ਨੂੰ ‘ਜਲ-ਜੰਗਲ-ਜ਼ਮੀਨ’ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਖੜ੍ਹੀ ਹੈ। ਉਹ ਝਾਰਖੰਡ ਦੇ ਧਨਬਾਦ ਜ਼ਿਲ੍ਹੇ ’ਚ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਲੈ ਕੇ ਕੱਢੇ ਰੋਡ ਸ਼ੋਅ ਦੌਰਾਨ ਬੋਲ ਰਹੇ ਸਨ। ਜ਼ਿਲ੍ਹੇ ਦੇ ਟੁੰਡੀ ਬਲਾਕ ਵਿਚ ਰਾਤ ਰੁਕਣ ਮਗਰੋਂ ਯਾਤਰਾ ਸਵੇਰੇ ਧਨਬਾਦ ਸ਼ਹਿਰ ਦੇ ਗੋਵਿੰਦਪੁਰ ਤੋਂ ਮੁੜ ਸ਼ੁਰੂ ਹੋ ਗਈ। ਰਾਹੁਲ ਨੇ ਕਿਹਾ ਕਿ ਯਾਤਰਾ ਦਾ ਮੁੱਖ ਮੰਤਵ ਸਰਕਾਰੀ ਮਾਲਕੀ ਵਾਲੀਆਂ ਇਕਾਈਆਂ ਨੂੰ ਨਿੱਜੀ ਹੱਥਾਂ ’ਚ ਜਾਣ ਤੋਂ ਰੋਕਣਾ ਤੇ ਦੇਸ਼ ਦੇ ਆਦਿਵਾਸੀਆਂ ਲਈ ਨਿਆਂ ਯਕੀਨੀ ਬਣਾਉਣਾ ਹੈ। ਉਨ੍ਹਾ ਕਿਹਾਕਾਂਗਰਸ ਪਾਰਟੀ ਆਦਿਵਾਸੀ ਲੋਕਾਂ ਦੇ ਜਲ-ਜੰਗਲ-ਜ਼ਮੀਨ ਲਈ ਖੜ੍ਹੀ ਹੈ ਅਤੇ ਨੌਜਵਾਨਾਂ ਦੀ ਸਿੱਖਿਆ ਅਤੇ ਰੁਜ਼ਗਾਰ ਲਈ ਕੰਮ ਕਰਦੀ ਹੈ। ਆਰਥਕ ਅਸੰਤੁਲਨ, ਨੋਟਬੰਦੀ, ਜੀ ਐੱਸ ਟੀ ਅਤੇ ਬੇਰੁਜ਼ਗਾਰੀ ਨੇ ਦੇਸ਼ ’ਚ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਦਿੱਤਾ ਹੈ।

LEAVE A REPLY

Please enter your comment!
Please enter your name here