27.9 C
Jalandhar
Sunday, September 8, 2024
spot_img

ਚੋਣ ਧਾਂਦਲੀ ਦੀ ਨਵੀਂ ਤੇ ਸਾਫ ਵੀਡੀਓ ਆਈ ਸਾਹਮਣੇ

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਮੇਅਰ ਚੋਣਾਂ ’ਚ ਹੋਈ ਧਾਂਦਲੀ ਖਿਲਾਫ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ’ਚ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਆਗੂਆਂ ਦੀ ਭੁੱਖ ਹੜਤਾਲ ਤੀਜੇ ਦਿਨ (ਮੰਗਲਵਾਰ) ਵੀ ਜਾਰੀ ਰਹੀ। ਭੁੱਖ ਹੜਤਾਲ ਵਿੱਚ ਪਾਰਟੀ ਦੇ ਇੱਕ ਕੌਂਸਲਰ ਤੇ ਚਾਰ ਵਰਕਰ 24 ਘੰਟੇ ਭੁੱਖ ਹੜਤਾਲ ’ਤੇ ਬੈਠਦੇ ਹਨ। ਪਾਰਟੀ ਦੇ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਸੰਨੀ ਆਹਲੂਵਾਲੀਆ ਨੇ ਮੇਅਰ ਚੋਣਾਂ ਦੌਰਾਨ ਮੀਡੀਆ ਨੂੰ ਅੰਦਰ ਦੀ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਇਸ ਵੀਡੀਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਵੋਟ ਚੋਰ ਪਾਰਟੀ ਹੈ। ਉਹ ਵੋਟਾਂ ਚੋਰੀ ਕਰਕੇ ਅਤੇ ਧਾਂਦਲੀ ਅਤੇ ਗੁੰਡਾਗਰਦੀ ਕਰਕੇ ਚੋਣਾਂ ਜਿੱਤਦੀ ਹੈ। ਉਨ੍ਹਾ ਕਿਹਾ ਕਿ ਅਨਿਲ ਮਸੀਹ ਨੇ ਤਾਂ ਸਿਰਫ ਕੰਮ ਪੂਰਾ ਕੀਤਾ ਹੈ। ਇਸ ਕੰਮ ਦਾ ਅਸਲ ਸਾਜ਼ਿਸ਼ਕਾਰ ਕੋਈ ਹੋਰ ਹੈ, ਉਸ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅਨਿਲ ਮਸੀਹ ਦੇ ਪ੍ਰਗਟਾਵੇ ਤੋਂ ਸਪੱਸ਼ਟ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਉਪਰੋਂ ਹੁਕਮ ਮਿਲੇ ਸਨ।
ਆਹਲੂਵਾਲੀਆ ਵੱਲੋਂ ਮੀਡੀਆ ਨੂੰ ਦਿਖਾਈ ਗਈ ਵੀਡੀਓ ਵਿੱਚ ਅਨਿਲ ਮਸੀਹ ਕੈਮਰੇ ਦੇ ਸਾਹਮਣੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਦੇ ਨਜ਼ਰ ਆਏ। ਉਹ ਵੀ ਸਮੇਂ-ਸਮੇਂ ’ਤੇ ਸ਼ੱਕ ਦੀ ਹਾਲਤ ’ਚ ਕੈਮਰੇ ਵੱਲ ਦੇਖ ਰਹੇ ਸਨ। ਇਸ ਦੇ ਨਾਲ ਹੀ ਭਾਜਪਾ ਦੇ ਕਈ ਨਾਮਜ਼ਦ ਕੌਂਸਲਰ ਉਥੇ ਮੌਜੂਦ ਵੱਖ-ਵੱਖ ਮੀਡੀਆ ਚੈਨਲਾਂ ਦੇ ਕੈਮਰਾਮੈਨਾਂ ਨੂੰ ਹਟਾ ਕੇ ਅੰਦਰ ਆਉਣ ਤੋਂ ਰੋਕ ਰਹੇ ਸਨ।
ਉਹਨਾ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਚੋਰੀ ਫੜੀ ਗਈ ਹੈ। ਹੁਣ ਉਹ ਬਚ ਨਹੀਂ ਸਕਦੇ। ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਭਾਜਪਾ ਨੇ ਮੇਅਰ ਚੋਣਾਂ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਹੁਣ ਸੁਪਰੀਮ ਕੋਰਟ ਉਸ ਦੀ ਗੁੰਡਾਗਰਦੀ ’ਤੇ ਹਮਲਾ ਕਰੇਗੀ। ਉਨ੍ਹਾ ਕਿਹਾ ਕਿ ਇਸ ਵਾਰ ਅਸੀਂ ਭਾਜਪਾ ਨੂੰ ਸਬਕ ਸਿਖਾਵਾਂਗੇ। ਆਮ ਆਦਮੀ ਪਾਰਟੀ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਹੈ, ਅਸੀਂ ਧੱਕੇਸਾਹੀ ਬਰਦਾਸਤ ਨਹੀਂ ਕਰਾਂਗੇ। ਹੁਣ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੀ ਭੁੱਖ ਹੜਤਾਲ ਅਤੇ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ, ਜਦੋਂ ਤੱਕ ਭਾਜਪਾ ਵੱਲੋਂ ਧਾਂਦਲੀ ਕਰਕੇ ਬਣਾਏ ਚੰਡੀਗੜ੍ਹ ਦੇ ਨਵੇਂ ਮੇਅਰ ਨੂੰ ਹਟਾਇਆ ਨਹੀਂ ਜਾਂਦਾ।

Related Articles

LEAVE A REPLY

Please enter your comment!
Please enter your name here

Latest Articles