ਧੀ ਦੇ ਵਿਆਹ ’ਚ ਪੰਜ ਦਰਜਨ ਹੈਲਮਟ ਗਿਫਟ

0
207

ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਸੇਦ ਯਾਦਵ ਨੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਧੀ ਦੇ ਵਿਆਹ ਵਿਚ ਪ੍ਰਾਹੁਣਿਆਂ ਨੂੰ ਭਾਜੀ ’ਚ ਮਿਠਾਈ ਦੇ ਨਾਲ ਕਰੀਬ 60 ਹੈਲਮਟ ਗਿਫਟ ਕੀਤੇ। ਮੁਦਾਪਾਰ ਦੇ ਸੇਦ ਯਾਦਵ ਦੇ ਪਰਵਾਰ ਵਾਲੇ ਸੋਮਵਾਰ ਹੋਏ ਵਿਆਹ ਵਿਚ ਹੈਲਮਟ ਪਾ ਕੇ ਨੱਚੇ ਵੀ। ਸੇਦ ਦੀ ਸਪੋਰਟਸ ਟੀਚਰ ਧੀ ਨਿਲਿਮਾ ਦਾ ਵਿਆਹ ਸਾਰੰਗਗੜ੍ਹ-ਬਿਲਾਈਗੜ੍ਹ ਦੇ ਪਿੰਡ ਲੰਕਾਹੁਡਾ ਦੇ ਖਮਹਾਨ ਯਾਦਵ ਨਾਲ ਹੋਇਆ। ਮੋਟਰਸਾਈਕਲਾਂ ’ਤੇ ਆਏ ਪ੍ਰਾਹੁਣੇ ਹੈਰਾਨ ਰਹਿ ਗਏ, ਜਦੋਂ ਕੁੜੀ ਦੇ ਪਿਓ ਨੇ ਉਨ੍ਹਾਂ ਨੂੰ ਹੈਲਮਟ ਗਿਫਟ ਕੀਤੇ। ਸੇਦ ਯਾਦਵ ਨੇ ਪ੍ਰਾਹੁਣਿਆਂ ਨੂੰ ਨਸੀਹਤ ਦਿੱਤੀ-ਜ਼ਿੰਦਗੀ ਕੀਮਤੀ ਹੈ। ਸ਼ਰਾਬ ਪੀ ਕੇ ਵਾਹਨ ਨਾ ਚਲਾਓ, ਕਿਉਕਿ ਬਹੁਤੇ ਸੜਕ ਹਾਦਸੇ ਸ਼ਰਾਬ ਪੀ ਕੇ ਵਾਹਨ ਚਲਾਉਣ ਨਾਲ ਹੁੰਦੇ ਹਨ।

LEAVE A REPLY

Please enter your comment!
Please enter your name here