ਮੇਰੇ ਪਿਤਾ ਨੂੰ ਕਿਉ ਵਿਸਾਰਿਆ!

0
143

ਮੁੰਬਈ : ਮਸ਼ਹੂਰ ਸੰਗੀਤਕਾਰ ਲਕਸ਼ਮੀਕਾਂਤ ਦੀ ਬੇਟੀ ਨੇ ਕਿਹਾ ਹੈ ਕਿ ਲਕਸ਼ਮੀਕਾਂਤ-ਪਿਆਰੇਲਾਲ ਦੀ ਜੋੜੀ ਨੇ 700 ਤੋਂ ਵੱਧ ਫਿਲਮਾਂ ’ਚ ਸੰਗੀਤ ਦਿੱਤਾ ਅਤੇ ਉਹ ਪਿਆਰੇਲਾਲ ਨੂੰ ਪਦਮ ਭੂਸ਼ਣ ਦੇਣ ਦੇ ਫੈਸਲੇ ਦਾ ਸਵਾਗਤ ਕਰਦੀ ਹੈ, ਪਰ ਉਸ ਦੇ ਮਰਹੂਮ ਪਿਤਾ ਨੂੰ ਵੀ ਇਹ ਸਨਮਾਨ ਮਿਲਣਾ ਚਾਹੀਦਾ ਹੈ। ਲਕਸ਼ਮੀਕਾਂਤ ਦੇ ਪਰਵਾਰ ਨੇ ਇਸ ਮਾਮਲੇ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਰਾਜੇਸ਼ਵਰੀ ਲਕਸ਼ਮੀਕਾਂਤ ਨੇ ਕਿਹਾਅਸੀਂ ਬਹੁਤ ਖੁਸ਼ ਹਾਂ ਕਿ ਪਿਆਰੇਲਾਲ ਅੰਕਲ ਨੂੰ ਆਖਰਕਾਰ ਪੁਰਸਕਾਰ ਮਿਲ ਗਿਆ ਹੈ। ਸਾਨੂੰ ਲੱਗਦਾ ਹੈ ਕਿ ਜਦੋਂ ਪਦਮ ਭੂਸ਼ਣ ਪੁਰਸਕਾਰ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਲਕਸ਼ਮੀਕਾਂਤ-ਪਿਆਰੇਲਾਲ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ। ਪਿਆਰੇਲਾਲ ਅੰਕਲ ਨੂੰ ਸਿਰਫ ਇਸ ਲਈ ਪੁਰਸਕਾਰ ਦਿੱਤਾ ਹੈ ਕਿ ਉਹ ਦੁਨੀਆ ’ਚ ਹਨ ਤੇ ਮੇਰੇ ਪਿਤਾ ਜੀ ਨਹੀਂ ਹਨ।

LEAVE A REPLY

Please enter your comment!
Please enter your name here