ਰਿਟਾਇਰ ਹੋਣ ਦਿਓ, ਉਸ ਤੋਂ ਬਾਅਦ ਕਰਾਂਗਾ ਗੱਲ : ਸੱਤਿਆਪਾਲ ਮਲਿਕ

0
393

ਨਵੀਂ ਦਿੱਲੀ : ਕਿਸਾਨ ਅੰਦੋਲਨ ਸਮੇਂ ਤੋਂ ਹੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਨ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਰਿਟਾਇਰ ਹੋਣ ਤੋਂ ਬਾਅਦ ਹੀ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਗੱਲ ਕਰਨਗੇ | ਜ਼ਿਕਰਯੋਗ ਹੈ ਕਿ ਸੱਤਿਆਪਾਲ ਮਲਿਕ 30 ਸਤੰਬਰ ਨੂੰ ਰਿਟਾਇਰ ਹੋ ਰਹੇ ਹਨ | ਮਲਿਕ ਨੇ ਦੋਸ਼ ਲਾਇਆ ਸੀ ਕਿ ਜਦ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ, ਉਸ ਦੌਰਾਨ ਉਨ੍ਹਾ ਨੂੰ ਦੋ ਫਾਇਲਾਂ ‘ਤੇ ਦਸਤਖ਼ਤ ਕਰਨ ਲਈ ਸੈਂਕੜੇ ਕਰੋੜ ਰੁਪਏ ਆਫਰ ਕੀਤੇ ਗਏ ਸਨ | ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਪਿਛਲੇ 8 ਸਾਲਾਂ ‘ਚ ਚਾਰ ਵਾਰ ਤਬਾਦਲੇ ਹੋ ਗਏ | ਇਸ ਬਾਰੇ ਉਹ ਹਾਲੇ ਕੁਝ ਨਹੀਂ ਬੋਲਣਗੇ, ਰਿਟਾਇਰਮੈਂਟ ਤੋਂ ਬਾਅਦ ਬੋਲਣਗੇ | ਉਨ੍ਹਾ ਕਿਹਾ ਕਿ ਅੱਗੇ ਉਹ ਚੋਣਾਵੀ ਰਾਜਨੀਤੀ ‘ਚ ਹਿੱਸਾ ਨਹੀਂ ਲੈਣਗੇ, ਪਰ ਅੰਦੋਲਨਾਂ ‘ਚ ਹਿੱਸਾ ਲੈਂਦੇ ਰਹਿਣਗੇ | ਕੇਂਦਰ ਸਰਕਾਰ ਦੀ ਮੁਖਾਲਫ਼ਤ ਕਰਨ ਨੂੰ ਲੈ ਕੇ ਮਲਿਕ ਨੇ ਕਿਹਾ—ਮੈਂ ਉਨ੍ਹਾਂ ਖਿਲਾਫ਼ ਕੁਝ ਨਹੀਂ ਬੋਲਿਆ, ਬਲਕਿ ਮੈਂ ਤਾਂ ਸਰਕਾਰ ਦੇ ਹੱਕ ‘ਚ ਹੀ ਬੋਲਿਆ | ਜੇਕਰ ਉਹ ਮੇਰੀ ਗੱਲ ਮੰਨ ਲੈਂਦੇ ਤਾਂ ਅੱਜ ਕਿਸਾਨ ਉਨ੍ਹਾਂ ਦੀ ਜੈ-ਜੈ ਕਾਰ ਕਰਦੇ | ਮਲਿਕ ਨੇ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦਾ ਵਿਰੋਧ ਕੀਤਾ ਅਤੇ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ |
ਮਲਿਕ ਨੇ ਕੁਝ ਦਿਨ ਪਹਿਲਾਂ ਅਗਨੀਪਥ ਯੋਜਨਾ ਨੂੰ ਲੈ ਕੇ ਕਿਹਾ ਸੀ, ‘ਮੈਂ ਕਹਿ ਰਿਹਾ ਹਾਂ ਕਿ ਛੇਤੀ ਨਾਲ ਬੱਚਿਆਂ ਵਾਲਾ (ਅਗਨੀਪਥ ਯੋਜਨਾ) ਫੈਸਲਾ ਠੀਕ ਕਰੋ, ਇਹ ਚੰਗਾ ਨਹੀਂ ਹੈ | ਜੇਕਰ ਫੌਜ ‘ਚ ਅਸੰਤੁਸ਼ਟ ਲੜਕੇ ਆਉਣਗੇ ਤਾਂ ਉਨ੍ਹਾਂ ਦੇ ਹੱਥਾਂ ‘ਚ ਰਾਇਫਲ ਹੋਵੇਗੀ, ਉਸ ਦੀ ਕੀ ਦਿਸ਼ਾ ਹੋਵੇਗਾ, ਪਤਾ ਨਹੀਂ ਕਿਧਰ ਚਲੇ ਜਾਣਗੇ? ਕੇਂਦਰ ਸਰਕਾਰ ਬਹੁਤ ਘੁਮੰਡ ‘ਚ ਹੈ | ਹੋ ਸਕਦਾ ਹੈ ਇਸ ਨਾਲ ਕੁਝ ਬੁਰਾ ਹੋ ਜਾਵੇ, ਫਿਰ ਬੈਕਫੁਟ ‘ਤੇ ਆਓ |’ ਮਲਿਕ ਨੇ ਕਿਹਾ—ਜਦ ਮੈਂ ਪਹਿਲੀ ਵਾਰ ਬੋਲਿਆ ਸੀ, ਉਦੋਂ ਤੋਂ ਹੀ ਮੈਂ ਆਪਣੀ ਜੇਬ ‘ਚ ਅਸਤੀਫ਼ਾ ਰੱਖਿਆ ਹੈ |

LEAVE A REPLY

Please enter your comment!
Please enter your name here