ਰਾਸ਼ਟਰਪਤੀ ਚੋਣ : ਸਿਨਹਾ ਨੂੰ ਸਮਰਥਨ ਦੇਵੇਗੀ ‘ਆਪ’

0
413

ਨਵੀਂ ਦਿੱਲੀ : ਆਮ ਆਦਮੀ ਪਾਰਟੀ ਰਾਸ਼ਟਰਪਤੀ ਚੋਣ ‘ਚ ਵਿਰੋਧੀ ਦਲ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਸਮਰਥਨ ਦੇਵੇਗੀ | ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੈ ਸਿੰਘ ਨੇ ਇਹ ਐਲਾਨ ਕੀਤਾ ਅਤੇ ਕਿਹਾ, ‘ਦਰੋਪਦੀ ਮੁਰਮੂ ਪ੍ਰਤੀ ਸਾਡਾ ਆਦਰ ਹੈ, ਪਰ ਅਸੀਂ ਯਸ਼ਵੰਤ ਸਿਨਹਾ ਨੂੰ ਸਮਰਥਨ ਦੇਵਾਂਗੇ |’ ਆਮ ਆਦਮੀ ਪਾਰਟੀ ਦੀ ਪੁਲੀਟੀਕਲ ਅਫੇਅਰਜ਼ ਕਮੇਟੀ ਦੀ ਮਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ |
ਅਸਲ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਵਲ ਲਾਇਨਜ਼ ਨਿਵਾਸ ‘ਤੇ ਆਪ ਦੇ ਸਾਰੇ 11 ਪੀ ਏ ਸੀ ਮੈਂਬਰਾਂ ਦੀ ਪੁਲੀਟੀਕਲ ਅਫੇਅਰਜ਼ ਕਮੇਟੀ ਦੀ ਮੀਟਿੰਗ ਹੋਈ ਸੀ | ਇਸ ਦੌਰਾਨ ਰਾਸ਼ਟਰਪਤੀ ਚੋਣ ‘ਚ ਕਿਸ ਨੂੰ ਸਮਰਥਨ ਕੀਤਾ ਜਾਵੇ, ਇਸ ਨੂੰ ਲੈ ਕੇ ਚਰਚਾ ਕੀਤੀ ਗਈ | ਇਸ ਮੀਟਿੰਗ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੈ ਸਿੰਘ, ਗੋਪਾਲ ਰਾਏ, ਆਤਿਸ਼ੀ, ਐੱਨ ਡੀ ਗੁਪਤਾ, ਦੁਰਗੇਸ਼ ਪਾਠਕ ਪੰਕਜ ਗੁਪਤਾ, ਰਾਘਵ ਚੱਢਾ, ਇਮਰਾਨ ਹੁਸੈਨ ਅਤੇ ਰਾਖੀ ਬਿੜਲਾ ਸਮੇਤ 11 ਪੀ ਏ ਸੀ ਮੈਂਬਰ ਸ਼ਾਮਲ ਸਨ | ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ਲਈ ਵੋਟਿੰਗ ਸੋਮਵਾਰ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ‘ਚ 92 ਵਿਧਾਇਕ ਅਤੇ 7 ਰਾਜ ਸਭਾ ਮੈਂਬਰ ਹਨ, ਜਿਹਨਾਂ ਦੀ ਵੋਟ ਵੈਲਿਊ 15,572 ਅਤੇ 27,572 ਬਣਦੀ ਹੈ | ਆਮ ਆਦਮੀ ਪਾਰਟੀ ਦੇ ਗੋਆ ਵਿਚ ਵੀ 2 ਵਿਧਾਇਕ ਹਨ | ਇਸ ਦੇ ਨਾਲ ਹੀ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ‘ਚ 62 ਵਿਧਾਇਕਾਂ ਨਾਲ ਬਣਾਈ ਗਈ ਬਹੁਮਤ ਸਰਕਾਰ ਹੋਣ ਤੋਂ ਇਲਾਵਾ ਦਿੱਲੀ ਤੋਂ ਹੀ ਰਾਜ ਸਭਾ ਵਿੱਚ 3 ਮੈਂਬਰ ਹਨ | ਹੁਣ ਇਹ ਸਾਰੀਆਂ ਵੋਟਾਂ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨ੍ਹਾ ਦੇ ਹਿੱਸੇ ਵਿੱਚ ਭੁਗਤਣਗੀਆਂ |

LEAVE A REPLY

Please enter your comment!
Please enter your name here