ਸਮੀਰ ਵਾਨਖੇੜੇ ’ਤੇ ਈ ਡੀ ਨੇ ਦਰਜ ਕੀਤਾ ਮਨੀ ਲਾਂਡਰਿੰਗ ਕੇਸ

0
169

ਨਵੀਂ ਦਿੱਲੀ : ਮੁੰਬਈ ਐੱਨ ਸੀ ਬੀ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਮੁਸੀਬਤ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਖਿਲਾਫ਼ ਕਾਰਵਾਈ ਕਰਕੇ ਚਰਚਾ ’ਚ ਆਏ ਵਾਨਖੇੜੇ ਪਹਿਲਾਂ ਤੋਂ ਹੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਸਵੇਰੇ ਉਨ੍ਹਾ ਖਿਲਾਫ਼ ਈ ਡੀ ਨੇ ਨਵਾਂ ਮਾਮਲਾ ਦਰਜ ਕੀਤਾ ਹੈ। ਈ ਡੀ ਨੇ ਸਮੀਰ ਵਾਨਖੇੜੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਐੱਨ ਸੀ ਬੀ ਦੇ ਤਿੰਨ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ। ਈ ਡੀ ਨੇ ਸੀ ਬੀ ਆਈ ਵੱਲੋਂ ਦਰਜ ਭਿ੍ਰਸ਼ਟਾਚਾਰ ਦੀ ਐੱਫ ਆਈ ਆਰ ਦੇ ਅਧਾਰ ’ਤੇ ਵਾਨਖੇੜੇ ਖਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here