ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੈਟਰੋਲ ‘ਤੇ 8 ਰੁਪਏ ਅਤੇ ਡੀਜ਼ਲ ‘ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦਾ ਫੈਸਲਾ ਕੀਤਾ ਹੈ | ਇਸ ਨਾਲ ਪੈਟਰੋਲ 9.50 ਰੁਪਏ ਅਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਹੋਵੋਗਾ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ | ਨਵੇਂ ਰੇਟ ਅੱਜ ਤੋਂ ਰਾਤ 12 ਵਜੇ ਤੋਂ ਲਾਗੂ ਹੋਣਗੇ | ਉਨ੍ਹਾ ਕਿਹਾ ਕਿ ਰਸੋਈ ਗੈਸ ਦੇ ਭਾਅ ਵਧਣ ਨਾਲ ਪਿਆ ਬੋਝ ਘਟਾਉਣ ਲਈ ਸਰਕਾਰ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਲ ਵਿੱਚ 12 ਸਿਲੰਡਰਾਂ ‘ਤੇ ਪ੍ਰਤੀ ਸਿਲੰਡਰ 200 ਰੁਪਏ ਸਬਸਿਡੀ ਵੀ ਦੇਵੇਗੀ |