-ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ‘ਦਿੱਲੀ ਚੱਲੋ’ ਮਾਰਚ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘ਇਹ ਮਾਰਚ (ਕਿਸਾਨ) ਯੂਨੀਅਨ ਵੱਲੋਂ ਬੁਲਾਇਆ ਗਿਆ ਹੈ, ਪਰ ਕਿਸੇ ਵੀ ਅਨਿਆਏ ਦੀ ਸਥਿਤੀ ’ਚ ਦੇਸ਼ ਭਰ ਦੇ ਕਿਸਾਨ ਉਨ੍ਹਾਂ ਦੇ ਨਾਲ ਹਨ, ਨਾ ਤਾਂ ਦਿੱਲੀ ਦੂਰ ਹੈ ਅਤੇ ਨਾ ਹੀ ਕਿਸਾਨ, ਉਹ ਆਪਣਾ ਪੱਖ ਰੱਖਣ ਆ ਰਹੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਨ੍ਹਾਂ ਸਾਰਿਆਂ ਦੀ ਇੱਕ ਹੀ ਮੰਗ ਹੈ ਕਿ ਕਰਜ਼ ਮੁਆਫ਼ ਕੀਤਾ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤਾ ਜਾਵੇ ਅਤੇ ਐੱਮ ਐੱਸ ਪੀ ਲਈ ਕਾਨੂੰਨ ਬਣਾਇਆ ਜਾਵੇ।’ ਉਨ੍ਹਾ ਕਿਹਾ ਕਿ ਦੇਸ਼ ’ਚ ਵੱਡੀਆਂ ਪੂੰਜੀਵਾਦੀ ਕੰਪਨੀਆਂ ਹਨ। ਉਨ੍ਹਾਂ ਇੱਕ ਰਾਜਨੀਤਕ ਪਾਰਟੀ ਬਣਾ ਲਈ ਹੈ ਅਤੇ ਇਸ ਦੇਸ਼ ’ਤੇ ਕਬਜ਼ਾ ਕਰ ਲਿਆ ਹੈ। ਇਸ ’ਚ ਪ੍ਰੇਸ਼ਾਨੀਆਂ ਤਾਂ ਆਉਣਗੀਆਂ ਹੀ। ਜੇਕਰ ਉਨ੍ਹਾਂ ਨਾਲ (ਕਿਸਾਨਾਂ) ਕੋਈ ਅਨਿਆਏ ਹੋਇਆ, ਸਰਕਾਰ ਨੇ ਉਨ੍ਹਾਂ ਲਈ ਕੋਈ ਪ੍ਰੇਸ਼ਾਨੀ ਪੈਦਾ ਕੀਤੀ ਤਾਂ ਨਾ ਤਾਂ ਉਹ ਕਿਸਾਨ ਸਾਡੇ ਤੋਂ ਦੂਰ ਹਨ ਅਤੇ ਨਾ ਹੀ ਦਿੱਲੀ ਸਾਡੇ ਤੋਂ ਜ਼ਿਆਦਾ ਦੂਰ ਹੈ।