ਮਨੀਪੁਰ ’ਚ ਫਿਰ ਗੋਲੀਬਾਰੀ, ਇੱਕ ਬੱਚੇ ਦੀ ਮੌਤ

0
180

ਇੰਫਾਲ : ਮਣੀਪੁਰ ਦੇ ਇੰਫਾਲ ’ਚ ਫਿਰ ਹਿੰਸਾ ਭੜਕ ਗਈ। ਗੋਲੀਬਾਰੀ ’ਚ ਇੱਕ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖ਼ਮੀ ਹੋ ਗਏ। ਹਥਿਆਰਬੰਦਾਂ ਨੇ ਪੇਂਗੇਈ ਦੇ ਪੁਲਸ ਟ੍ਰੇਨਿੰਗ ਸੈਂਟਰ ’ਤੇ ਹਮਲਾ ਕੀਤਾ ਅਤੇ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਤੇਜਪੁਰ ਇਲਾਕੇ ’ਚ ਇੰਡੀਆ ਰਿਜ਼ਰਵ ਬਟਾਲੀਅਨ ਦੀ ਪੋਸਟ ’ਤੇ ਵੀ ਹਮਲਾ ਕੀਤਾ ਗਿਆ। ਇੱਥੋਂ ਐੱਸ 6 ਏ ਕੇ 47, 4 ਕਾਰਬਾਈਨ, 3 ਰਾਈਫਲ, 2 ਐੱਲ ਐੱਮ ਜੀ ਅਤੇ ਕੁਝ ਆਟੋਮੈਟਿਕ ਹਥਿਆਰ ਲੁੱਟ ਲਏ ਗਏ। ਹਿੰਸਾ ਵੈਸਟ ਜਿਰੀਬਾਮ, ਬਿਸ਼ਨਪੁਰ, ਥੋਓਬਲ, ਕਾਕਚਿੰਗ, ਤੇਂਗਨੋਓਪੁਲ ਅਤੇ ਕਾਂਗਪੋਕਪੀ ’ਚ ਚੱਲ ਰਹੀ ਹੈ। ਹਿੰਸਾ ਤੋਂ ਬਾਅਦ ਡਰੋਨ ਫੁਟੇਜ਼ ਸਾਹਮਣੇ ਆਈਆਂ। ਇਸ ’ਚ ਪਹਾੜੀ ’ਤੇ ਮੌਜੂਦ ਲੋਕ ਆਪਣੇ ਜ਼ਖ਼ਮੀ ਅਤੇ ਮਿ੍ਰਤਕ ਸਾਥੀਆਂ ਨੂੰ ਲੈ ਜਾਂਦੇ ਨਜ਼ਰ ਆਏ। ਹਿੰਸਾ ’ਚ ਮਰਨ ਵਾਲੇ ਵਿਅਕਤੀ ਦੀ ਪਛਾਣ 25 ਸਾਲ ਦੇ ਸਾਗੋਲਸੇਮ ਲੋਆ ਦੇ ਰੂਪ ’ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਹੋਏ ਲੋਕਾਂ ’ਚ ਇੱਕ ਦੇ ਪੈਰ ਅਤੇ ਇੱਕ ਦੇ ਮੋਢੇ ’ਚ ਗੋਲੀ ਲੱਗੀ। ਹਾਲਾਂਕਿ ਉਹ ਖ਼ਤਰੇ ਤੋਂ ਬਾਹਰ ਹੈ। ਜਦ ਇਹ ਗੋਲੀਬਾਰੀ ਹੋਈ ਸੀ, ਉਦੋਂ ਸ਼ਾਂਤੀਪੁਰੀ ਇਰਿਲ ਨਦੀ ਦੇ ਕੋਲ ਕੁਝ ਬੱਚੇ ਫੁੱਟਬਾਲ ਖੇਡ ਰਹੇ ਸਨ। ਉਨ੍ਹਾ ’ਤੇ ਵੀ ਹਥਿਆਰਬੰਦ ਲੋਕਾਂ ਨੇ ਗੋਲੀਆਂ ਚਲਾਈਆਂ।

LEAVE A REPLY

Please enter your comment!
Please enter your name here