35.2 C
Jalandhar
Friday, October 18, 2024
spot_img

ਭੀਖ ਮੰਗ ਕੇ 45 ਦਿਨਾਂ ’ਚ ਕਮਾ ਲਏ 2.5 ਲੱਖ ਰੁਪਏ

ਨਵੀਂ ਦਿੱਲੀ : ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਭੀਖ ਮੰਗਣ ’ਤੇ ਰੋਕ ਨਹੀਂ ਲਾ ਸਕੀ। ਦੇਸ਼ ਦੇ ਲੱਗਭੱਗ ਹਰ ਵੱਡੇ ਸ਼ਹਿਰਾਂ ’ਚ ਭਿਖਾਰੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ’ਚ ਸਾਹਮਣੇ ਆਇਆ, ਜਿੱਥੇ ਇੱਕ ਗਰੋਹ ਨਾ ਜੁੜੀ ਮਹਿਲਾ ਨੇ ਸਿਰਫ਼ 45 ਦਿਨਾ ਤੱਕ ਭੀਖ ਮੰਗ ਕੇ ਢਾਈ ਲੱਖ ਰੁਪਏ ਕਮਾ ਲਏ। ਦਿਨੋ-ਦਿਨ ਵਧਦੀ ਕਮਾਈ ਨੂੰ ਦੇਖ ਕੇ ਉਸ ਨੇ ਆਪਣੀ ਅੱਠ ਸਾਲਾ ਬੇਟੀ ਸਮੇਤ ਤਿੰਨ ਨਾਬਾਲਗ ਬੱਚਿਆਂ ਨੂੰ ਵੀ ਭੀਖ ਮੰਗਣ ਦੀ ਦਲਦਲ ’ਚ ਧਕੇਲ ਦਿੱਤਾ। ਇੰਦੌਰ ਨੂੰ ਭਿਖਾਰੀਆਂ ਤੋਂ ਮੁਕਤ ਸ਼ਹਿਰ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੇ ਇੱਕ ਐੱਨ ਜੀ ਓ ਦੀ ਪ੍ਰਧਾਨ ਰੂਪਾਲੀ ਜੈਨ ਨੇ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ। ਉਨ੍ਹਾ ਕਿਹਾ ਕਿ ਅਸੀਂ ਇੰਦੌਰ ਉਜੈਨ ਰੋਡ ਦੇ ਲਵ-ਕੁਸ਼ ਚੌਰਾਹੇ ’ਤੇ ਇੰਦਰਾ ਬਾਈ (40) ਨੂੰ ਹਾਲ ਹੀ ’ਚ ਭੀਖ ਮੰਗਦੇ ਫੜਿਆ। ਸਾਨੂੰ ਉਸ ਕੋਲੋਂ 19,200 ਰੁਪਏ ਦੀ ਨਗਦੀ ਮਿਲੀ। ਇੰਦਰਾ ਨੇ ਦੱਸਿਆ ਕਿ ਉਸ ਨੇ 45 ਦਿਨਾ ’ਚ ਭੀਖ ਮੰਗ ਕੇ ਢਾਈ ਲੱਖ ਰੁਪਏ ਜਮ੍ਹਾਂ ਕੀਤੇ, ਜਿਸ ’ਚੋਂ ਇੱਕ ਲੱਖ ਰੁਪਏ ਸੱਸ-ਸਹੁਰੇ ਨੂੰ ਭੇਜ ਦਿੱਤੇ। ਬਿਹਤਰ ਭਵਿੱਖ ਲਈ 50,000 ਰੁਪਏ ਦੀ ਐੱਫ ਡੀ ਕਰਵਾਈ। ਰੂਪਾਲੀ ਜੈਨ ਨੇ ਦਾਅਵਾ ਕੀਤਾ ਕਿ ਇੰਦੌਰ ’ਚ ਪੇਸ਼ੇਵਰ ਤੌਰ ’ਤੇ ਭੀਖ ਮੰਗਣ ਵਾਲੇ 150 ਲੋਕਾਂ ਦੇ ਸਮੂਹ ’ਚ ਸ਼ਾਮਲ ਇਸ ਮਹਿਲਾ ਦੇ ਪਰਵਾਰ ਦੀ ਰਾਜਸਥਾਨ ’ਚ ਜ਼ਮੀਨ ਅਤੇ ਦੋ ਮੰਜ਼ਲਾ ਘਰ ਵੀ ਹੈ। ਇੰਦਰਾ ਪੂਰਾ ਦਿਨ ਭੀਖ ਮੰਗਦੀ ਹੈ ਅਤੇ ਸ਼ਾਮ ਨੂੰ ਪਤੀ ਦੇ ਨਾਲ ਮੋਟਰਸਾਈਕਲ ’ਤੇ ਬੈਠ ਕੇ ਸ਼ਹਿਰ ’ਚ ਘੁੰਮਣ ਨਿਕਲਦੀ ਹੈ। ਉਸ ਦੇ ਪਤੀ ਨੇ ਭੀਖ ਦੇ ਪੈਸੇ ਨਾਲ ਹੀ ਮੋਟਰਸਾਈਕਲ ਖਰੀਦੀ ਹੈ। ਇੰਦਰਾ ਬਾਈ ਦੇ ਪੰਜ ਬੱਚਿਆਂ ’ਚੋਂ ਦੋ ਰਾਜਸਥਾਨ ’ਚ ਹਨ ਅਤੇ ਉਹ ਤਿੰਨ ਬੱਚਿਆਂ ਦੇ ਨਾਲ ਇੰਦੌਰ ’ਚ ਭੀਖ ਮੰਗ ਰਹੀ ਹੈ। ਜੈਨ ਮੁਤਾਬਿਕ ਉਜੈਨ ’ਚ ਮਹਾਕਾਲ ਲੋਕ ਗਲਿਆਰਾ ਬਣਨ ਤੋਂ ਬਾਅਦ ਭਿਖਾਰੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਭੀਖ ਮੰਗਣ ਨਾਲ ਇੰਦਰਾ ਬਾਈ ਦੇ ਪਰਵਾਰ ਦੀ ਕਮਾਈ ਵਧ ਗਈ ਸੀ। ਧਾਰਮਿਕ ਨਗਰੀ ਵੱਲ ਜਾਣ ਵਾਲੇ ਜ਼ਿਆਦਾਤਰ ਸ਼ਰਧਾਲੂਆਂ ਦੀਆਂ ਗੱਡੀਆਂ ਇੰਦੌਰ ਦੇ ਲਵ ਕੁਸ਼ ਚੌਰਾਹੇ ’ਚ ਰੁਕਦੀਆਂ ਹਨ। ਗੱਡੀਆਂ ’ਚ ਬੈਠੇ ਲੋਕ ਉਸ ਨੂੰ ਕੁਝ ਨਾ ਕੁਝ ਪੈਸੇ ਦੇ ਕੇ ਜਾਂਦੇ ਸਨ।

Related Articles

LEAVE A REPLY

Please enter your comment!
Please enter your name here

Latest Articles