27.9 C
Jalandhar
Saturday, October 19, 2024
spot_img

ਸ਼ਾਸਤਰੀ ਦਾ ਪੋਤਾ ਭਾਜਪਾ ’ਚ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਪੋਤਾ ਵਿਭਾਕਰ ਸ਼ਾਸਤਰੀ ਬੁੱਧਵਾਰ ਕਾਂਗਰਸ ਤੋਂ ਅਸਤੀਫਾ ਦੇ ਕੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋ ਗਿਆ। ਉਸ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਪਣੇ ਦਾਦਾ ਦੇ ਜੈ ਜਵਾਨ-ਜੈ ਕਿਸਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੰਮ ਕਰੇਗਾ। ਉਸ ਨੇ ਇਹ ਵੀ ਕਿਹਾ ਕਿ ਇੰਡੀਆ ਗੱਠਜੋੜ ਦੀ ਮੋਦੀ ਨੂੰ ਹਟਾਉਣ ਤੋਂ ਇਲਾਵਾ ਕੋਈ ਵਿਚਾਰਧਾਰਾ ਨਹੀਂ। ਰਾਹੁਲ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਦੀ ਵਿਚਾਰਧਾਰਾ ਕੀ ਹੈ?
ਨੱਢਾ ਗੁਜਰਾਤ ਤੋਂ ਉਮੀਦਵਾਰ
ਨਵੀਂ ਦਿੱਲੀ : ਭਾਜਪਾ ਨੇ ਆਪਣੇ ਪ੍ਰਧਾਨ ਜੇ ਪੀ ਨੱਢਾ ਨੂੰ ਗੁਜਰਾਤ ਤੇ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਲ ਹੋਏ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੂੰ ਮਹਾਰਾਸ਼ਟਰ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਹੈ। ਨੱਢਾ ਪਹਿਲਾਂ ਹਿਮਾਚਲ ਤੋਂ ਮੈਂਬਰ ਸਨ ਪਰ ਉੱਥੇ ਸਿਰਫ ਇਕ ਸੀਟ ਦੀ ਚੋਣ ਹੋਣੀ ਹੈ ਤੇ ਭਾਜਪਾ ਦੇ ਜਿੱਤਣ ਦੇ ਚਾਂਸ ਨਹੀਂ ਹਨ। ਪਾਰਟੀ ਨੇ ਕੇਂਦਰੀ ਮੰਤਰੀ ਐੱਲ ਮੁਰੁਗਨ ਨੂੰ ਮੱਧ ਪ੍ਰਦੇਸ਼ ਤੇ ਇਕ ਹੋਰ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਓਡੀਸ਼ਾ ਤੋਂ ਖੜ੍ਹਾ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles