20.9 C
Jalandhar
Saturday, October 19, 2024
spot_img

ਡਰੋਨ ਦਾ ਕੱਢਿਆ ਤੋੜ

-ਕਿਸਾਨ ਅੰਦੋਲਨ ਫਿਲਹਾਲ ਅੰਬਾਲਾ ਦੇ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਵਧ ਰਿਹਾ। ਇੱਥੇ ਬੀਤੇ 36 ਘੰਟਿਆਂ ਤੋਂ ਕਿਸਾਨਾਂ ਦਾ ਕਾਫ਼ਲਾ ਰੁਕਿਆ ਹੋਇਆ ਹੈ। ਲਗਾਤਾਰ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨਾਂ ਨੂੰ ਅੱਗੇ ਵਧਣ ’ਚ ਡਰੋਨ ਰੁਕਾਵਟ ਬਣ ਰਹੇ ਹਨ। ਕਿਸਾਨ ਵੀ ਡਰੋਨ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਪਹਿਰ ਬੁੱਧਵਾਰ 12 ਵਜੇ ਦੇ ਕਰੀਬ ਕਿਸਾਨਾਂ ਨੇ ਡਰੋਨ ਨੂੰ ਡੇਗਣ ਲਈ ਸ਼ੰਭੂ ਬਾਰਡਰ ’ਤੇ ਪਤੰਗਬਾਜ਼ੀ ਕੀਤੀ। ਕਿਸਾਨ ਵੱਡੀ ਗਿਣਤੀ ’ਚ ਪਤੰਗ ਲੈ ਕੇ ਪਹੁੰਚੇ ਅਤੇ ਸ਼ੰਭੂ ਬਾਰਡਰ ’ਤੇ ਪਤੰਗ ਉਡਾਏ, ਤਾਂ ਕਿ ਪਤੰਗ ਦੀ ਡੋਰ ’ਚ ਫਸੇ ਡਰੋਨ ਨੂੰ ਸੁੁੱਟਿਆ ਜਾ ਸਕੇ।

Related Articles

LEAVE A REPLY

Please enter your comment!
Please enter your name here

Latest Articles