ਅਮਰੀਕਾ ’ਚ ਭਾਰਤੀ ਜੋੜੇ ਤੇ ਜੁੜਵਾਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ

0
163

ਵਾਸ਼ਿੰਗਟਨ : ਕੇਰਲਾ ਦੇ ਚਾਰ ਮੈਂਬਰਾਂ ਦਾ ਪਰਵਾਰ ਕੈਲੀਫੋਰਨੀਆ ਦੇ ਸਾਂ ਮਾਟੇਓ ’ਚ ਆਪਣੇ ਘਰ ’ਚ ਮਿ੍ਰਤਕ ਮਿਲਿਆ। ਇਨ੍ਹਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਪਤਨੀ ਐਲਿਸ ਪਿ੍ਰਯੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੌਹ ਅਤੇ ਨੀਥਨ (4) ਵਜੋਂ ਹੋਈ ਹੈ। ਪੁਲਸ ਮੁਤਾਬਕ ਹੈਨਰੀ ਤੇ ਐਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਬਾਕੀ ਦੋ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਦੋਵੇਂ ਬੱਚੇ ਬੈੱਡਰੂਮ ਦੇ ਅੰਦਰ ਮਿ੍ਰਤਕ ਪਾਏ ਗਏ। ਪਤੀ-ਪਤਨੀ ਬਾਥਰੂਮ ਦੇ ਅੰਦਰ ਗੋਲੀ ਨਾਲ ਮਾਰੇ ਗਏ। ਬਾਥਰੂਮ ’ਚ 9 ਐੱਮ ਐੱਮ ਪਿਸਟਲ ਅਤੇ ਲੋਡਡ ਮੈਗਜ਼ੀਨ ਵੀ ਮਿਲਿਆ ਹੈ। ਹੈਨਰੀ ਅਤੇ ਐਲਿਸ ਆਈ ਟੀ ਪੇਸ਼ੇਵਰ ਸਨ, ਜੋ ਨੌਂ ਸਾਲਾਂ ਤੋਂ ਅਮਰੀਕਾ ’ਚ ਰਹਿ ਰਹੇ ਸਨ। ਸਾਂ ਫਰਾਂਸਿਸਕੋ ’ਚ ਭਾਰਤੀ ਕੌਂਸਲੇਟ ਭਾਰਤ ’ਚ ਪਰਵਾਰ ਦੇ ਸੰਪਰਕ ’ਚ ਹੈ।

LEAVE A REPLY

Please enter your comment!
Please enter your name here