ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਗਵਰਨਰ ਮਾਰਗਰੇਟ ਅਲਵਾ 6 ਅਗਸਤ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਲਈ ਆਪੋਜ਼ੀਸ਼ਨ ਦੀ ਸਾਂਝੀ ਉਮੀਦਵਾਰ ਹੋਵੇਗੀ | ਸੱਤਾਧਾਰੀ ਐੱਨ ਡੀ ਏ ਗਠਜੋੜ ਨੇ ਜਗਦੀਪ ਧਨਖੜ ਨੂੰ ਆਪਣਾ ਉਮੀਦਵਾਰ ਬਣਾਇਆ ਹੈ | ਅਲਵਾ ਦੀ ਚੋਣ ਲਈ ਆਪੋਜ਼ੀਸ਼ਨ ਆਗੂਆਂ ਦੀ ਮੀਟਿੰਗ ਐਤਵਾਰ ਬਾਅਦ ਦੁਪਹਿਰ ਐੱਨ ਸੀ ਪੀ ਮੁਖੀ ਸ਼ਰਦ ਪਵਾਰ ਦੀ ਰਿਹਾਇਸ ‘ਤੇ ਹੋਈ | ਇਸ ਵਿੱਚ ਕਾਂਗਰਸ, ਟੀ ਐੱਮ ਸੀ, ਖੱਬੇ ਮੋਰਚੇ, ਆਰ ਜੇ ਡੀ, ਸਪਾ ਅਤੇ ਹੋਰਨਾਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ |