ਭਾਰਤ ਪਹਿਲੀ ਵਾਰ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ

0
197

ਆਲਮ (ਮਲੇਸ਼ੀਆ) : ਭਾਰਤੀ ਮਹਿਲਾ ਟੀਮ ਸ਼ਨੀਵਾਰ ਇੱਥੇ ਦੋ ਵਾਰ ਦੀ ਚੈਂਪੀਅਨ ਜਾਪਾਨ ਨੂੰ ਰੋਮਾਂਚਕ ਸੈਮੀਫਾਈਨਲ ’ਚ 3-2 ਨਾਲ ਹਰਾ ਕੇ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ ਪੁੱਜੀ। ਤਿ੍ਰਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਵਿਸ਼ਵ ਦੀ 23ਵੇਂ ਨੰਬਰ ਦੀ ਜੋੜੀ ਨੇ ਡਬਲਜ਼ ਜਿੱਤਿਆ, ਵਿਸ਼ਵ ਦੀ 53ਵੇਂ ਨੰਬਰ ਦੀ ਅਸਮਿਤਾ ਚਲੀਹਾ ਨੇ ਦੂਜਾ ਸਿੰਗਲਜ਼ ਅਤੇ 17 ਸਾਲਾ ਅਨਮੋਲ ਖਰਬ ਨੇ ਫੈਸਲਾਕੁੰਨ ਸਿੰਗਲਜ਼ ਜਿੱਤ ਕੇ ਭਾਰਤ ਨੂੰ ਖਿਤਾਬੀ ਮੁਕਾਬਲੇ ਤੱਕ ਪਹੁੰਚਾਇਆ। ਫਾਈਨਲ ਐਤਵਾਰ ਥਾਈਲੈਂਡ ਨਾਲ ਹੋਵੇਗਾ।
ਵਿਧਾਇਕ ਤੇ ਪੀ ਏ ਵਾਲ-ਵਾਲ ਬਚੇ
ਦਸੂਹਾ : ਹਾਜੀਪੁਰ ਰੋਡ ’ਤੇ ਕਸਬਾ ਘੋਗਰਾ ਨੇੜੇ ਹਾਦਸੇ ’ਚ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਤੇ ਉਨ੍ਹਾ ਦਾ ਪੀ ਏ ਸ਼ੁਭਮ ਸ਼ਰਮਾ ਵਾਲ-ਵਾਲ ਬਚੇ। ਉਨ੍ਹਾਂ ਦੀ ਇਨੋਵਾ ਨੁਕਸਾਨੀ ਗਈ, ਜਦੋਕਿ ਵਿਧਾਇਕ ਤੇ ਪੀ ਏ ਦੇ ਮਾਮੂਲੀ ਸੱਟਾਂ ਲੱਗੀਆਂ।
ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ
ਮਿਊਨਿਖ : ਕੈਨੇਡਾ ਵਿਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਾਰਨ ਦੋਵਾਂ ਦੇਸ਼ਾਂ ਵਿਚ ਕੂਟਨੀਤਕ ਵਿਵਾਦ ਦੇ ਬਾਵਜੂਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੀ ਕੈਨੇਡੀਅਨ ਹਮਰੁਤਬਾ ਮੇਲਾਨੀਆ ਜੋਲੀ ਨਾਲ ਦੁਵੱਲੇ ਸੰਬੰਧਾਂ ਦੀ ਮੌਜੂਦਾ ਸਥਿਤੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਸ਼ਨੀਵਾਰ ਜਰਮਨੀ ’ਚ ਮਿਊਨਿਖ ਸੁਰੱਖਿਆ ਸੰਮੇਲਨ ਦੌਰਾਨ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਿਹਾਸਾਡੀ ਗੱਲਬਾਤ ਸਪੱਸ਼ਟ ਤੌਰ ’ਤੇ ਦੁਵੱਲੇ ਸੰਬੰਧਾਂ ਦੀ ਮੌਜੂਦਾ ਸਥਿਤੀ ’ਤੇ ਕੇਂਦਰਤ ਸੀ। ਆਲਮੀ ਸਥਿਤੀ ’ਤੇ ਵੀ ਸਾਰਥਕ ਚਰਚਾ ਹੋਈ। ਜੋਲੀ ਨੇ ਕਿਹਾਜੈਸ਼ੰਕਰ ਅਤੇ ਮੈਂ ਕੈਨੇਡਾ-ਭਾਰਤ ਸੰਬੰਧਾਂ ਅਤੇ ਯੂਕਰੇਨ ਉੱਤੇ ਰੂਸ ਦੇ ਹਮਲੇ ਸਮੇਤ ਮੌਜੂਦਾ ਕੌਮਾਂਤਰੀ ਮੁੱਦਿਆਂ ’ਤੇ ਸਪੱਸ਼ਟ ਚਰਚਾ ਕੀਤੀ।

LEAVE A REPLY

Please enter your comment!
Please enter your name here