ਗੁਲਜ਼ਾਰ ਨੂੰ ਗਿਆਨਪੀਠ ਐਵਾਰਡ

0
213

ਨਵੀਂ ਦਿੱਲੀ : ਨਾਮਵਰ ਸ਼ਾਇਰ ਗੁਲਜ਼ਾਰ ਅਤੇ ਸੰਸਕਿ੍ਰਤ ਵਿਦਵਾਨ ਜਗਦਗੁਰੂ ਰਾਮਭਦਰਾਚਾਰੀਆ ਨੂੰ 2023 ਦੇ 58ਵੇਂ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ ਹੈ। ਗੁਲਜ਼ਾਰ ਨੂੰ ਹਿੰਦੀ ਸਿਨੇਮਾ ’ਚ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ ਅਤੇ ਇਸ ਯੁੱਗ ਦੇ ਉੱਤਮ ਉਰਦੂ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾ ਨੂੰ ਪਹਿਲਾਂ 2002 ’ਚ ਉਰਦੂ ਲਈ ਸਾਹਿਤ ਅਕਾਦਮੀ ਐਵਾਰਡ, 2013 ’ਚ ਦਾਦਾ ਸਾਹਿਬ ਫਾਲਕੇ ਅਵਾਰਡ, 2004 ’ਚ ਪਦਮ ਭੂਸ਼ਣ ਮਿਲ ਚੁੱਕਿਆ ਹੈ।
ਇਸ ਤੋਂ ਇਲਾਵਾ ਪੰਜ ਕੌਮੀ ਫਿਲਮ ਪੁਰਸਕਾਰ ਮਿਲ ਚੁੱਕੇ ਹਨ। ਰਾਮਭਦਰਾਚਾਰੀਆ ਚਿਤਰਕੂਟ ’ਚ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਹਨ। ਉਹ ਪ੍ਰਸਿੱਧ ਹਿੰਦੂ ਅਧਿਆਤਮਿਕ ਆਗੂ, ਸਿੱਖਿਅਕ ਅਤੇ 100 ਤੋਂ ਵੱਧ ਕਿਤਾਬਾਂ ਦੇ ਲੇਖਕ ਹਨ।

LEAVE A REPLY

Please enter your comment!
Please enter your name here