ਨਵੀਂ ਦਿੱਲੀ : ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸ-ਅਰਾਈਆਂ ਦਰਮਿਆਨ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਇਥੇ ਕਿਹਾ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਮੀਡੀਆ ਨੂੰ ਸੂਚਿਤ ਕਰਨਗੇ। ਉਹ ਬਾਅਦ ਦੁਪਹਿਰ ਬੇਟੇ ਨਕੁਲ ਨਾਥ ਨਾਲ ਦਿੱਲੀ ਪਹੁੰਚੇ।
ਕਮਲਨਾਥ ਪਿਛਲੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਦੌਰੇ ’ਤੇ ਸਨ, ਜਿੱਥੋਂ ਉਹ 9 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਦਿੱਲੀ ਪਹੁੰਚਣ ਤੋਂ ਬਾਅਦ ਕਮਲਨਾਥ ਨੇ ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਸਵਾਲਾਂ ’ਤੇ ਪੱਤਰਕਾਰਾਂ ਨੂੰ ਕਿਹਾਤੁਸੀਂ ਬਹੁਤ ਉਤਸ਼ਾਹਤ ਹੋ ਰਹੇ ਹੋ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਕਹਿ ਰਹੇ ਹੋ। ਜੇ ਅਜਿਹਾ ਕੁਝ ਹੁੰਦਾ ਹੈ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਕਰਾਂਗਾ। ਕਮਲਨਾਥ ਦੇ ਬੇਟੇ ਨਕੁਲ ਨਾਥ ਛਿੰਦਵਾੜਾ ਤੋਂ ਸੰਸਦ ਮੈਂਬਰ ਹਨ। ਅਟਕਲਾਂ ਹਨ ਕਿ ਦੋਨੋਂ ਕਰੀਬ ਇਕ ਦਰਜਨ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।





