ਨੀਟ ਪ੍ਰੀਖਿਆਰਥੀ ਦੀ ਬਿਮਾਰੀ ਨਾਲ ਮੌਤ ਤੇ ਜੇ ਈ ਈ ਪ੍ਰੀਖਿਆਰਥੀ ਲਾਪਤਾ

0
173

ਜੈਪੁਰ : ਯੂ ਪੀ ਦੇ ਨੀਟ ਪ੍ਰੀਖਿਆਰਥੀ ਦੀ ਰਾਜਸਥਾਨ ਦੇ ਕੋਟਾ ’ਚ ਕਥਿਤ ਤੌਰ ’ਤੇ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਇੱਕ ਹੋਰ ਵਿਦਿਆਰਥੀ, ਜੋ ਜੇ ਈ ਈ ਪ੍ਰੀਖਿਆਰਥੀ ਸੀ, ਹਫਤੇ ਤੋਂ ਲਾਪਤਾ ਹੈ। ਯੂ ਪੀ ਦੇ ਅਲੀਗੜ੍ਹ ਦਾ ਸ਼ਿਵਮ ਰਾਘਵ (21) ਤਿੰਨ ਸਾਲਾਂ ਤੋਂ ਨੀਟ ਦੀ ਤਿਆਰੀ ਕਰ ਰਿਹਾ ਸੀ। ਪੁਲਸ ਮੁਤਾਬਕ ਰਾਘਵ ਛੇ ਮਹੀਨਿਆਂ ਤੋਂ ਹਾਈ ਸ਼ੂਗਰ ਲੈਵਲ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ ਅਤੇ ਸ਼ੁੱਕਰਵਾਰ ਉਸ ਨੂੰ ਐੱਮ ਬੀ ਐੱਸ ਹਸਪਤਾਲ ਲਿਜਾਇਆ ਗਿਆ ਸੀ। ਉਸ ਨੇ ਐਤਵਾਰ ਆਈ ਸੀ ਯੂ ’ਚ ਦਮ ਤੋੜ ਦਿੱਤਾ। ਰਾਘਵ ਦੀ ਮੌਤ ਪਿਛਲੇ ਚਾਰ ਦਿਨਾਂ ’ਚ ਕੋਟਾ ’ਚ ਕੋਚਿੰਗ ਦੇ ਵਿਦਿਆਰਥੀ ਦੀ ਬਿਮਾਰੀ ਕਾਰਨ ਦੂਜੀ ਮੌਤ ਹੈ। ਵੀਰਵਾਰ ਨੂੰ ਜੇ ਈ ਈ ਪ੍ਰੀਖਿਆਰਥੀ ਪਰਮੀਤ ਰਾਜ ਰਾਏ ਦੀ ਦੋਸਤਾਂ ਨਾਲ ਡਿਨਰ ਕਰਨ ਤੋਂ ਬਾਅਦ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਉਸ ਦੇ ਪਿਤਾ ਰਾਜੀਵ ਰੰਜਨ ਰਾਏ ਨੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਹੈ।
ਦੂਜੇ ਮਾਮਲੇ ਵਿਚ ਪੁਲਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜੇ ਈ ਈ ਵਿਦਿਆਰਥੀ 8 ਦਿਨਾਂ ਤੋਂ ਲਾਪਤਾ ਹੈ। ਮੱਧ ਪ੍ਰਦੇਸ਼ ਦੇ ਰਾਜਗੜ੍ਹ ਦਾ 16 ਸਾਲਾ ਰਚਿਤ ਸੌਂਧਿਆ ਪ੍ਰੀਖਿਆ ਦੇਣ ਬਹਾਨੇ ਹੋਸਟਲ ਤੋਂ ਚਲਾ ਗਿਆ ਸੀ। ਉਹ ਇੱਕ ਸਾਲ ਤੋਂ ਕੋਟਾ ’ਚ ਜੇ ਈ ਈ ਦੀ ਤਿਆਰੀ ਕਰ ਰਿਹਾ ਸੀ। ਵਿਦਿਆਰਥੀ ਦਾ ਆਖਰੀ ਟਿਕਾਣਾ ਗਾਰਡੀਆ ਮਹਾਦੇਵ ਮੰਦਰ ਖੇਤਰ ’ਚ ਮਿਲਿਆ ਸੀ। ਉਸ ਦਾ ਬੈਗ ਅਤੇ ਚੱਪਲਾਂ ਨੇੜਲੀ ਚੰਬਲ ਨਦੀ ਵਿੱਚੋਂ ਮਿਲੀਆਂ।

LEAVE A REPLY

Please enter your comment!
Please enter your name here