ਨਵੀਂ ਦਿੱਲੀ : ਇੱਥੇ ਹੈਦਰਪੁਰ ਵਾਟਰ ਟਰੀਟਮੈਂਟ ਪਲਾਂਟ ‘ਤੇ ਤਾਇਨਾਤ ਪੁਲਸ ਮੁਲਾਜ਼ਮ ਨੇ ਸੋਮਵਾਰ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ | ਮੁਲਜ਼ਮ, ਜਿਸ ਦੀ ਪਛਾਣ ਪ੍ਰਬੀਨ ਰਾਏ (32) ਵਜੋਂ ਹੋਈ ਹੈ, ਨੇ ਮਗਰੋਂ ਆਤਮ-ਸਮਰਪਣ ਕਰ ਦਿੱਤਾ | ਮੁਲਜ਼ਮ ਅਤੇ ਮਾਰੇ ਗਏ ਤਿੰਨੋਂ ਜਵਾਨ ਸਿੱਕਮ ਪੁਲਸ ਨਾਲ ਸੰਬੰਧਤ ਸਨ, ਜਿਨ੍ਹਾਂ ਨੂੰ ਭਾਰਤੀ ਰਿਜ਼ਰਵ ਬਟਾਲੀਅਨ ਦੇ ਹਿੱਸੇ ਵਜੋਂ ਪਲਾਂਟ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਸੀ |