22.6 C
Jalandhar
Friday, October 18, 2024
spot_img

ਨੌਕਰੀਆਂ ਨੂੰ ਛਾਂਗਾ

ਦੇਸ਼ ਦੇ ਜਨਤਕ ਉਦਮਾਂ (ਪਬਲਿਕ ਇੰਟਰਪ੍ਰਾਈਜ਼ਿਜ਼) ’ਤੇ ਨਿਗਾਹ ਰੱਖਣ ਵਾਲੀ ਵੈੱਬਸਾਈਟ ਪੀ ਐੱਸ ਯੂ ਵਾਚ. ਕਾਮ ਦੀ 17 ਜੂਨ 2023 ਨੂੰ ਪ੍ਰਕਾਸ਼ਤ ਰਿਪੋਰਟ ਵਿਚ ਪਬਲਿਕ ਇੰਟਰਪ੍ਰਾਈਜ਼ਿਜ਼ ਸਰਵੇ ਰਿਪੋਰਟ 2022-23 ਤੋਂ ਪਤਾ ਲਗਦਾ ਹੈ ਕਿ 2012-13 ਤੋਂ ਲੈ ਕੇ 2021-22 ਦੌਰਾਨ ਜਨਤਕ ਉਦਮਾਂ ਵਿਚ ਨੌਕਰੀਆਂ ਕਿੰਨੀਆਂ ਤੇਜ਼ੀ ਨਾਲ ਘਟੀਆਂ ਹਨ। ਸਰਵੇ ਦੇ ਅੰਕੜਿਆਂ ਨੂੰ ਦਸੰਬਰ 2023 ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਦਸਤਖਤਾਂ ਨਾਲ ਜਾਰੀ ਕੀਤਾ ਗਿਆ। ਰਿਪੋਰਟ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਤੋਂ ਪਹਿਲਾਂ ਮਾਰਚ 2013 ਵਿਚ 13,92, 650 ਪੱਕੇ ਮੁਲਾਜ਼ਮ ਸਨ ਤੇ ਉਹ 2022 ਵਿਚ ਘਟ ਕੇ 8,38,0490 ਰਹਿ ਗਏ, ਯਾਨੀਕਿ ਸਾਢੇ ਪੰਜ ਲੱਖ ਤੋਂ ਵੱਧ ਪੱਕੀਆਂ ਨੌਕਰੀਆਂ ਜਾਂਦੀਆਂ ਲੱਗੀਆਂ। ਇਸ ਦੇ ਉਲਟ ਠੇਕਾ ਮਜ਼ਦੂਰਾਂ ਦੀ ਹਿੱਸੇਦਾਰੀ ਵਧ ਕੇ 36 ਫੀਸਦੀ ਤੇ ਦਿਹਾੜੀਦਾਰਾਂ ਦੀ 6.6 ਫੀਸਦੀ ਹੋ ਗਈ ਹੈ। ਇਹ ਵੀ ਨਹੀਂ ਕਿ ਇਹ ਸਾਰੇ ਜਨਤਕ ਉਦਮ ਘਾਟੇ ਵਿਚ ਚੱਲ ਰਹੇ ਹਨ ਤੇ ਦੇਸ਼ ’ਤੇ ਬੋਝ ਬਣ ਰਹੇ ਹਨ। 2022-23 ਦੇ ਅੰਕੜਿਆਂ ਮੁਤਾਬਕ 10 ਚੋਟੀ ਦੇ ਉਦਮਾਂ ਨੇ 2.41 ਲੱਖ ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ। ਐਕਸਾਈਜ਼ ਡਿਊਟੀ, ਕਸਟਮ ਡਿਊਟੀ, ਜੀ ਐੱਸ ਟੀ, ਕਾਰਪੋਰੇਟ ਟੈਕਸ ਤੇ ਵਿਆਜ ਦੇ ਤੌਰ ’ਤੇ ਕੇਂਦਰ ਸਰਕਾਰ ਦੇ ਖਜ਼ਾਨੇ ਵਿਚ 4.58 ਲੱਖ ਰੁਪਏ ਦਾ ਯੋਗਦਾਨ ਦਿੱਤਾ। ਪਿਛਲੇ ਇਕ ਦਹਾਕੇ ਵਿਚ ਜਿਨ੍ਹਾਂ ਜਨਤਕ ਉਦਮਾਂ ਵਿਚ ਸਭ ਤੋਂ ਵੱਧ ਨੌਕਰੀਆਂ ਦਾ ਨੁਕਸਾਨ ਹੋਇਆ, ਉਨ੍ਹਾਂ ਵਿਚ ਬੀ ਐੱਸ ਐੱਨ ਐੱਲ ਸਭ ਤੋਂ ਉੱਪਰ ਹੈ, ਜਿਸ ਵਿਚ ਕਰੀਬ ਇਕ ਲੱਖ 80 ਹਜ਼ਾਰ ਨੌਕਰੀਆਂ ਖਤਮ ਕੀਤੀਆਂ ਗਈਆਂ। ਉਸ ਤੋਂ ਬਾਅਦ ਸਟੀਲ ਅਥਾਰਟੀ ਆਫ ਇੰਡੀਆ ਤੇ ਐੱਮ ਟੀ ਐੱਨ ਐੱਲ ਦਾ ਨੰਬਰ ਹੈ, ਜਿਨ੍ਹਾਂ ਵਿਚ 30-30 ਹਜ਼ਾਰ ਨੌਕਰੀਆਂ ਖਤਮ ਕੀਤੀਆਂ ਗਈਆਂ। ਤੇਲ ਤੇ ਕੁਦਰਤੀ ਗੈਸ ਦੇ ਉਦਮ ਓ ਐੱਨ ਜੀ ਸੀ ਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੰਨਿਆ ਜਾਂਦਾ ਹੈ, ਪਰ ਉਸ ਨੂੰ ਵੀ ਸਰਕਾਰ ਹਲਾਲ ਕਰਨ ’ਤੇ ਤੁਲੀ ਹੋਈ ਹੈ ਤਾਂ ਉਸ ਵਿਚ ਨਿੱਜੀ ਖੇਤਰ ਦੀ ਹਿੱਸੇਦਾਰੀ ਵਧਾਉਣਾ ਚਾਹੁੰਦੀ ਹੈ।
ਲਾਭ ਕਮਾਉਣ ਵਾਲੀਆਂ ਜਨਤਕ ਕੰਪਨੀਆਂ ਨੇ 2022-23 ਵਿਚ 2.6 ਲੱਖ ਕਰੋੜ ਦਾ ਲਾਭ ਕਮਾਇਆ ਅਤੇ ਘਾਟੇ ਵਾਲੀਆਂ ਨੇ 1.5 ਲੱਖ ਕਰੋੜ ਦਾ ਘਾਟਾ ਖਾਧਾ। ਇਸ ਤਰ੍ਹਾਂ ਕੁੱਲ ਮਿਲਾ ਕੇ ਜਨਤਕ ਉਦਮ ਅਜੇ ਵੀ ਕਾਫੀ ਕਮਾਈ ਕਰਕੇ ਦੇ ਰਹੇ ਹਨ, ਪਰ ਮੋਦੀ ਸਰਕਾਰ ਦੇ ਕਾਰਪੋਰੇਟ ਪ੍ਰੇਮ ਦਾ ਨਤੀਜਾ ਹੈ ਕਿ ਪਹਿਲਾਂ ਏਅਰ ਇੰਡੀਆ ਦੇ ਨਾਲ ਇੰਡੀਅਨ ਏਅਰਲਾਈਨਜ਼ ਨੂੰ ਰਲਾ ਕੇ ਉਸ ਨੂੰ ਘਾਟੇ ਵਿਚ ਦਿਖਾਇਆ ਤੇ ਫਿਰ ਟਾਟਾ ਗਰੁੱਪ ਨੂੰ ਵੇਚ ਦਿੱਤਾ। ਬੀ ਐੱਸ ਐੱਨ ਐੱਲ ਬਾਰੇ ਘਾਟੇ ਦੇ ਸੌਦੇ ਦੀ ਧਾਰਨਾ ਬਣਾ ਕੇ ਉਸ ਨੂੰ ਨਿੱਜੀ ਹੱਥਾਂ ਵਿਚ ਦੇਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਨਿਸਚਿਤ ਤੌਰ ’ਤੇ ਲੋਕ ਸਭਾ ਚੋਣਾਂ ਵਿਚ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਬੇਰੁਜ਼ਗਾਰੀ ਨੂੰ ਚੋਣਾਂ ’ਚ ਵੱਡਾ ਮੁੱਦਾ ਬਣਾਉਣ ਲਈ ਸਰਗਰਮ ਹਨ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਲੋਕਾਂ, ਖਾਸਕਰ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿਚ ਸਵਾਗਤ ਕਰਨਾ ਦੱਸਦਾ ਹੈ ਕਿ ਲੋਕ ਸਮਝਣ ਲੱਗ ਪਏ ਹਨ ਕਿ ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਨੇ ਰੋਟੀ ਨਹੀਂ ਦੇਣੀ।

Related Articles

LEAVE A REPLY

Please enter your comment!
Please enter your name here

Latest Articles