ਬਾਜ਼ੀ ਮਾਰ ਗਿਆ ਪੰਡੋਰੀ ਵਾਲਾ ਗੱਭਰੂ……

0
193

ਸ਼ਾਹਕੋਟ (ਗਿਆਨ ਸੈਦਪੁਰੀ)-ਇਨ੍ਹੀਂ ਦਿਨੀਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਿਆਸੀ ਵਾਤਾਵਰਨ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਲਾਏ ਗਏ ਹਲਕਾ ਇੰਚਾਰਜ ਦੀ ਚਰਚਾ ਸ਼ੂਕ ਰਹੀ ਹੈ | ਅਸਲ ਵਿੱਚ ਹਲਕਾ ਇੰਚਾਰਜ ਦਾ ਵਿਸ਼ਾ ਤਾਂ ਉਦੋਂ ਤੋਂ ਹੀ ਹਲਕੇ ਦੇ ਲੋਕਾਂ ਦੀ ਜ਼ੁਬਾਨ ‘ਤੇ ਹੈ, ਜਦੋਂ ਕਨਸੋਆਂ ਪਈਆਂ ਸਨ ਕਿ ਰਤਨ ਸਿੰਘ ਕਾਕੜ ਕਲਾਂ ਦੀ ਥਾਂ ਕਿਸੇ ਹੋਰ ਨੂੰ ਇੰਚਾਰਜ ਬਣਾਇਆ ਜਾ ਰਿਹਾ ਹੈ | ਇਹ ਥਾਂ ਲੈਣ ਲਈ ਆਪ ਦੇ ਕਈ ਆਗੂਆਂ ਦਰਮਿਆਨ ਦÏੜ ਲੱਗ ਗਈ ਸੀ | ਇਸ ਦÏੜ ਵਿੱਚ ਰਾਣਾ ਹਰਦੀਪ ਸਿੰਘ, ਹਰਜਿੰਦਰ ਸਿੰਘ ਸੀਚੇਵਾਲ, ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਤਜਿੰਦਰ ਸਿੰਘ ਰਾਮਪੁਰ ਆਦਿ ਸ਼ਾਮਲ ਸਨ | ਕਈ ਵਾਰ ਹਲਕੇ ਤੋਂ ਬਾਹਰਲੇ ਕੁਝ ਆਗੂਆਂ ਦਾ ਵੀ ਜ਼ਿਕਰ ਆ ਜਾਂਦਾ ਸੀ, ਜਿਨ੍ਹਾਂ ਵਿੱਚ ਬੀਬੀ ਰਾਜਵਿੰਦਰ ਕÏਰ ਥਿਆੜਾ ਤੇ ਜਗਬੀਰ ਸਿੰਘ ਬਰਾੜ ਸ਼ਾਮਲ ਸਨ | ਦÏੜ ਦੀ ਟਰੈਕ ਤੋਂ ਬਾਹਰ ਬੈਠੇ ਕੁਝ ਸਿਆਸੀ ਖਿਡਾਰੀ ਵੀ ਟਰੈਕ ‘ਚ ਸ਼ਾਮਲ ਹੋਣ ਲਈ ਸਿਆਸੀ ਬੈਠਕਾਂ ਮਾਰਦੇ ਸਨ | ਜਦੋਂ ਅਚਾਨਕ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਸਦੀਵੀ ਵਿਛੋੜਾ ਦੇ ਗਏ ਤਾਂ ਨਵੀਆਂ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ | ਸਮਝਿਆ ਜਾਣ ਲੱਗ ਪਿਆ ਕਿ ਕਾਕੜ ਕਲਾਂ ਮੁੱਢਲੇ ਸਮੇਂ ਤੋਂ ਪਾਰਟੀ ਨਾਲ ਤੁਰੇ ਹੋਏ ਸਨ | ਜਦੋਂ ਪਾਰਟੀ ਕੋਲ ਵੋਟਾਂ ਦੀ ‘ਅÏੜ’ ਸੀ, ਉਦੋਂ ਵੀ ਰਤਨ ਸਿੰਘ ਕਾਕੜ ਕਲਾਂ ਹੀ ਹਲਕੇ ਦੇ ਸਿਆਸੀ ਮੈਦਾਨ ਵਿੱਚ ਡਟੇ ਰਹੇ ਸਨ, ਇਸ ਲਈ ਉਨ੍ਹਾਂ ਦੀ ਧਰਮ ਪਤਨੀ ਰਣਜੀਤ ਕÏਰ ਕਾਕੜ ਕਲਾਂ ਹਲਕਾ ਇੰਚਾਰਜ ਬਣ ਸਕਦੇ ਹਨ | ਉਹ ਆਪਣੇ ਪਤੀ ਦੇ ਕੁਵੇਲੇ ਤੁਰ ਜਾਣ ਉਪਰੰਤ ਸਿਆਸਤ ਵਿੱਚ ਕਾਫੀ ਸਰਗਰਮ ਹੋ ਗਏ | ਕੁਝ ਸਮੇਂ ਬਾਅਦ ਇੰਜ ਲੱਗਣ ਲੱਗ ਪਿਆ ਕਿ ਪਿੰਦਰ ਪੰਡੋਰੀ ਦੀਆਂ ਸਿਆਸੀ ਸਰਗਰਮੀਆਂ ਸੀਮਤ ਹੋ ਗਈਆਂ ਹਨ | ਇੰਚਾਰਜੀ ਦੀ ਦÏੜ ਵਿੱਚ ਤਾਂ ਉਹ ਦਿਸਦੇ ਰਹੇ, ਪਰ ਕਿਹਾ ਇਹ ਜਾਣ ਲੱਗ ਪਿਆ ਕਿ ਦÏੜ ਵਿੱਚ ਮੁੱਖ ਮੁਕਾਬਲਾ ਬੀਬੀ ਰਣਜੀਤ ਕÏਰ ਅਤੇ ਰਾਣਾ ਹਰਦੀਪ ਸਿੰਘ ਵਿਚਕਾਰ ਰਹਿ ਗਿਆ ਹੈ | ਰਾਣਾ ਹਰਦੀਪ ਸਿੰਘ ਦੀ ਸਿਆਸੀ ਪੈਂਠ ਵੀ ਬਣਦੀ ਨਜ਼ਰ ਆਉਣ ਲੱਗੀ ਤੇ ਸਰਕਾਰੇ-ਦਰਬਾਰੇ ਉਨ੍ਹਾਂ ਦੀ ਪੁੱਛ-ਪ੍ਰਤੀਤ ਵੀ ਹੋਣ ਲੱਗੀ | ਸਵਰਗੀ ਰਤਨ ਸਿੰਘ ਕਾਕੜ ਕਲਾਂ ਦੇ ਸਮੱਰਥਕਾਂ ਨੂੰ ਪੂਰੀ ਆਸ ਸੀ ਕਿ ਬੀਬੀ ਰਣਜੀਤ ਕÏਰ ਕਾਕੜ ਕਲਾਂ ਦਾ ਹੀ ਇੰਚਾਰਜੀ ਲਈ ਗੁਣਾ ਪਵੇਗਾ | ਇਸ ਦÏਰਾਨ ਇਸ ਦÏੜ ਵਿੱਚ ਰਜਿੰਦਰ ਸਿੰਘ ਭੁੱਲਰ ਦਾ ਨਾਂਅ ਵੀ ਸ਼ਾਮਲ ਹੋ ਗਿਆ | ਹਲਕਾ ਇੰਚਾਰਜ ਬਣਨ ਦੀ ਇਸ ਸਿਆਸੀ ਕਸ਼ਮਕਸ਼ ਵਿੱਚ ਜਦੋਂ ਅੰਤਰ-ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦਾ ਹਲਕਾ ਇੰਚਾਰਜ ਬਣ ਜਾਣ ਦਾ ਐਲਾਨ ਹੋ ਗਿਆ ਤਾਂ ਕੁਝ ਲੋਕ ਜਿੱਥੇ ਖੁਸ਼ੀ ਵਿੱਚ ਭੰਗੜੇ ਪਾਉਣ ਲੱਗੇ ਤਾਂ ਉੱਥੇ ਆਪ ਦੇ ਹੀ ਕੁਝ ਖੇਮਿਆਂ ਵਿੱਚ ਖ਼ਾਮੋਸ਼ੀ ਜਿਹੀ ਦਾ ਆਲਮ ਛਾ ਗਿਆ | ਬਹੁਤੇ ਲੋਕ ਇਸ ‘ਤਾਜਪੋਸ਼ੀ’ ਤੋਂ ਹੈਰਾਨ ਵੀ ਹੋਏ | ਕਈ ਲੋਕਾਂ ਦੇ ਕੰਨਾਂ ਅੰਦਰ ਮਿਸ ਪੂਜਾ ਤੇ ਮਨਜੀਤ ਰੂਪੋਵਾਲੀ ਦੇ ਗਾਏ ਦੋਗਾਣੇ ਦੀਆਂ ਧੁਨਾਂ ਵੱਜਣ ਲੱਗ ਪਈਆਂ, ਜਿਨ੍ਹਾਂ ਵਿੱਚ ਮਿਸ ਪੂਜਾ ਦੇ ਬੋਲ ਹਨ..’ਬਾਜ਼ੀ ਮਾਰ ਗਿਆ ਬਠਿੰਡਾ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ…..’ | ਪਿੰਦਰ ਦੇ ਸਮੱਰਥਕ ‘ਬਠਿੰਡੇ’ ਸ਼ਬਦ ਦੀ ਥਾਂ ‘ਪੰਡੋਰੀ’ ਸ਼ਬਦ ਪਾ ਕੇ ਗੁਣਗੁਣਾ ਰਹੇ ਹਨ-ਬਾਜ਼ੀ ਮਾਰ ਗਿਆ ਪੰਡੋਰੀ ਵਾਲਾ ਗੱਭਰੂ…..¢

LEAVE A REPLY

Please enter your comment!
Please enter your name here