ਚੰਡੀਗੜ੍ਹ (ਕ੍ਰਿਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬਤੌਰ ਵਿੱਤ ਮੰਤਰੀ ਨੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਰਕਾਰ ਦਾ ਲਗਾਤਾਰ ਪੰਜਵਾਂ ਬਜਟ ਪੇਸ਼ ਕੀਤਾ | ਉਨ੍ਹਾਂ ਨੇ ਸਾਲ 2024-25 ਲਈ 189876.61 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਕਿ ਸਾਲ 2023-24 ਦੇ 170490.84 ਕਰੋੜ ਰੁਪਏ ਦੇ ਸੋਧ ਅੰਦਾਜ਼ਿਆਂ ਤੋਂ 11.37 ਫੀਸਦੀ ਵੱਧ ਹੈ | ਬਜਟ ਅੰਦਾਜ਼ਾ 2024-25 ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ | ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ 116638.90 ਕਰੋੜ ਰੁਪਏ ਦੀ ਮਾਲ ਪ੍ਰਾਪਤੀ ਦਾ ਅੰਦਾਜ਼ਾ ਹੈ, ਜਿਸ ਵਿਚ 84551.10 ਕਰੋੜ ਰੁਪਏ ਦਾ ਟੈਕਸ ਮਾਲ ਅਤੇ 9243.46 ਕਰੋੜ ਰੁਪਏ ਗੈਰ ਟੈਕਸ ਮਾਲ ਸ਼ਾਮਿਲ ਹੈ | ਟੈਕਸ ਮਾਲ ਪ੍ਰਾਪਤ ਵਿਚ ਜੀਐੱਸਟੀ, ਵੈਟ, ਆਬਕਾਰੀ ਅਤੇ ਸਟੰਪ ਅਤੇ ਰਜਿਸਟ੍ਰੇਸ਼ਨ ਮਾਲ ਪ੍ਰਾਪਤੀ ਦੇ ਪ੍ਰਮੁੱਖ ਸਰੋਤ ਹਨ | ਕੇਂਦਰੀ ਟੈਕਸ ਦਾ ਹਿੱਸਾ 13332.23 ਕਰੋੜ ਰੁਪਏ ਅਤੇ ਕੇਂਦਰੀ ਗ੍ਰਾਂਟ ਸਹਾਇਤਾ 9512.11 ਕਰੋੜ ਰੁਪਏ ਹੈ | ਇਸ ਤੋਂ ਇਲਾਵਾ ਮੈਂ 72722.01 ਕਰੋੜ ਰੁਪਏ ਦੀ ਪੂੰਜੀਗਤ ਪ੍ਰਾਪਤੀ ਦਾ ਅੰਦਾਜ਼ਾ ਲਗਾਇਆ ਹੈ | ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿੱਤੀ ਸਾਲ 2023-24 ਹਰਿਆਣਾ ਦੇ ਕੁੱਲ ਰਾਜ ਘਰੇਲੂ ਉਤਪਾਦ ਵਿੱਚ ਵਿੱਚ 8.0 ਫੀਸਦੀ ਦੀ ਦਰ ਨਾਲ ਵਾਧਾ ਹੋਣ ਦਾ ਅਨੁਮਾਨ ਹੈ, ਜਦੋਂਕਿ ਇਸੇ ਮਿਆਦ ਵਿੱਚ ਰਾਸ਼ਟਰੀ ਕੁੱਲ ਘਰੇਲੂ ਉਤਪਾਦ ਵਿੱਚ 7.3 ਫੀਸਦੀ ਵਾਧਾ ਹੋਣ ਦਾ ਅਨੁਮਾਨ ਹੈ | ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਵਿਚ ਸਰਕਾਰ ਨੇ ਘੱਟੋ-ਘੱਟ ਸਹਾਇਕ ਮੁੱਲ (ਐੱਮਐੱਸਪੀ) ‘ਤੇ 14 ਫਸਲਾਂ ਦੀ ਖਰੀਦ ਕੀਤੀ ਹੈ ਅਤੇ ਇਸ ਦਾ ਭੁਗਤਾਨ ਸਿੱਧੇ ਕਿਸਾਨਾਂ ਦੇੇ ਖਾਤਿਆਂ ਵਿਚ ਕੀਤਾ ਹੈ | ਸਰਕਾਰ ਨੇ ਖਰੀਫ ਅਤੇ ਰਬੀ ਮੌਸਮ 2023 ਵਿਚ 29,876 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਕੀਤੇ ਹਨ | ਭਾਵਾਂਤਰ ਮਦਦ ਦੀ 178 ਕਰੋੜ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਕੀਤਾ ਹੈ | ਭਾਵਾਂਤਰ ਮਦਦ ਦੀ 178 ਕਰੋੜ ਰੁਪਏ ਦੀ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਗਈ ਹੈ |





