ਤਿੰਨ ਮਹੀਨਿਆਂ ਦੀ ਤਨਖਾਹ ਨਾ ਮਿਲਣ ’ਤੇ ਹਾਕੀ ਇੰਡੀਆ ਦੀ ਸੀ ਈ ਓ ਵੱਲੋਂ ਅਸਤੀਫਾ

0
150

ਨਵੀਂ ਦਿੱਲੀ : ਹਾਕੀ ਇੰਡੀਆ ਨੂੰ ਸ਼ਰਮਸ਼ਾਰ ਹੋਣਾ ਪਿਆ, ਜਦੋਂ ਕੁਝ ਮਹੀਨਿਆਂ ਦੇ ਬਕਾਏ ਦਾ ਭੁਗਤਾਨ ਨਾ ਹੋਣ ਕਰਕੇ ਉਸ ਦੀ ਸੀ ਈ ਓ ਐਲੀਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਆਸਟਰੇਲੀਅਨ ਕਰੀਬ 13 ਸਾਲਾਂ ਤੋਂ ਇਸ ਅਹੁਦੇ ’ਤੇ ਸੀ। ਨੌਰਮਨ ਦਾ ਅਸਤੀਫਾ ਭਾਰਤੀ ਮਹਿਲਾ ਹਾਕੀ ਟੀਮ ਦੀ ਮੁੱਖ ਕੋਚ ਜੈਨੇਕੇ ਸ਼ੋਪਮੈਨ ਦੇ ਕੁਝ ਦਿਨ ਬਾਅਦ ਆਇਆ ਹੈ, ਜਿਸ ਨੇ ਦਾਅਵਾ ਕੀਤਾ ਸੀ ਕਿ ਕੌਮੀ ਫੈਡਰੇਸ਼ਨ ਵੱਲੋਂ ਉਸ ਦੀ ਕਦਰ ਨਹੀਂ ਕੀਤੀ ਗਈ। ਨੌਰਮਨ ਦਾ ਅਸਤੀਫਾ ਸੰਸਥਾ ਲਈ ਇਕ ਹੋਰ ਝਟਕਾ ਹੈ। ਸੂਤਰ ਨੇ ਕਿਹਾ ਕਿ ਨੌਰਮਨ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਬਕਾਏ ਦਾ ਭੁਗਤਾਨ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਸੀ। ਉਹ ਕੰਮ ਦੇ ਮਾਹੌਲ ਤੋਂ ਵੀ ਨਾਖੁਸ਼ ਸੀ।

LEAVE A REPLY

Please enter your comment!
Please enter your name here