ਤਿਰੁਅਨੰਤਪੁਰਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਗਨਯਾਨ ਮਿਸ਼ਨ ਲਈ ਚੁਣੇ ਚਾਰ ਯਾਤਰੀਆਂ ਦੇ ਨਾਵਾਂ ਦਾ ਸੋਮਵਾਰ ਇੱਥੇ ਖੁਲਾਸਾ ਕੀਤਾ। ਉਨ੍ਹਾ ਦੱਸਿਆ ਕਿ ਇਤਿਹਾਸ ਲਿਖਣ ਵਾਲੇ ਇਹ ਯਾਤਰੀ ਹਨ ਪ੍ਰਸ਼ਾਂਤ ਨਾਇਰ, ਅੰਗਦ ਪ੍ਰਤਾਪ, ਅਜੀਤ ਕਿ੍ਰਸ਼ਨਨ ਅਤੇ ਸੁਭਾਂਸ਼ੂ ਸ਼ੁਕਲਾ। ਮੋਦੀ ਨੇ ਕਿਹਾ ਕਿ ਇਹ ਪੁਲਾੜ ਯਾਤਰੀ ਚਾਰ ਸ਼ਕਤੀਆਂ ਹਨ, ਜੋ 1.4 ਅਰਬ ਲੋਕਾਂ ਦੀਆਂ ਆਸਾਂ ਨੂੰ ਦਰਸਾਉਂਦੇ ਹਨ।





