14.5 C
Jalandhar
Thursday, January 2, 2025
spot_img

ਪੀ ਐੱਫ ਕਢਾਉਣਾ ਔਖਾ

ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਕਿਹਾ ਕਿ ਪ੍ਰਾਵੀਡੈਂਟ ਫੰਡ ਦੇ ਦਾਅਵਿਆਂ ਨੂੰ ਰੱਦ ਕਰਨ ਦੀ ਦਰ ਵਧੀ ਹੈ ਅਤੇ ਇਸ ਦਾ ਵੱਡਾ ਕਾਰਨ ਕਰਮਚਾਰੀ ਭਵਿੱਖਨਿਧੀ ਸੰਗਠਨ (ਈ ਪੀ ਐੱਫ ਓ) ਵੱਲੋਂ ਲਾਗੂ ਕੀਤੀ ਆਨਲਾਈਨ ਪ੍ਰਣਾਲੀ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਈ ਪੀ ਐੱਫ ਓ ਦੀਆਂ ਅਸੰਵੇਦਨਸ਼ੀਲ ਨੀਤੀਆਂ ਕਾਰਨ ਕਈ ਸੇਵਾਮੁਕਤ ਮੁਲਾਜ਼ਮਾਂ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਰਮੇਸ਼ ਨੇ ਐਕਸ ’ਤੇ ਪੋਸਟ ’ਚ ਕਿਹਾ ਹੈ-ਮਜ਼ਦੂਰ ਆਪਣੀ ਮਿਹਨਤ ਦੀ ਕਮਾਈ ਪ੍ਰਾਪਤ ਕਰਨ ’ਚ ਅਸਮਰੱਥ ਹਨ। ਈ ਪੀ ਐੱਫ ਓ ਸਰਕਾਰੀ ਸੰਸਥਾ ਹੈ, ਜੋ ਭਾਰਤ ਦੇ ਕਾਮਿਆਂ ਲਈ ਪ੍ਰਾਵੀਡੈਂਟ ਫੰਡ ਦਾ ਪ੍ਰਬੰਧਨ ਕਰਦੀ ਹੈ। ਇਸ ’ਚ ਪ੍ਰਾਵੀਡੈਂਟ ਫੰਡ (ਪੀ ਐੱਫ) ਦਾਅਵਿਆਂ ਦੇ ਅੰਤਮ ਨਿਬੇੜੇ ਲਈ ਅਸਵੀਕਾਰ ਦਰ ’ਚ ਮਹੱਤਵਪੂਰਨ ਵਾਧਾ ਹੋਇਆ ਹੈ। ਲੱਗਭੱਗ ਤਿੰਨ ਵਿੱਚੋਂ ਇੱਕ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ 2017-18 ਦੇ ਮੁਕਾਬਲੇ 13 ਫੀਸਦੀ ਵੱਧ ਹੈ। ਇਸ ਦਾ ਮੁੱਖ ਕਾਰਨ ਆਨਲਾਈਨ ਪ੍ਰਣਾਲੀ ਹੈ।

Related Articles

LEAVE A REPLY

Please enter your comment!
Please enter your name here

Latest Articles