ਟੋਰਾਂਟੋ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ (84) ਦਾ ਦੇਹਾਂਤ ਹੋ ਗਿਆ। ਬੇਟੀ ਕੈਰੋਲਿਨ ਮਲਰੋਨੀ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਦੇਸ਼ ਦੇ 18ਵੇਂ ਪ੍ਰਧਾਨ ਮੰਤਰੀ ਦਾ ਦੇਹਾਂਤ ਹੋ ਗਿਆ, ਪੂਰਾ ਪਰਵਾਰ ਉਨ੍ਹਾ ਦੇ ਆਖਰੀ ਪਲਾਂ ’ਚ ਉਨ੍ਹਾ ਦੇ ਨਾਲ ਸੀ। ਮਲਰੋਨੀ ਦੇ ਪਰਵਾਰ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾ ਦਾ ਗਦੂਦਾਂ (ਪ੍ਰੋਸਟੇਟ) ਕੈਂਸਰ ਅਤੇ ਦਿਲ ਦੀ ਬਿਮਾਰੀ ਲਈ ਇਲਾਜ ਕੀਤਾ ਗਿਆ ਸੀ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਵਾਲੇ ਮਲਰੋਨੀ ਨੇ 1984 ’ਚ ਕੈਨੇਡੀਅਨ ਇਤਿਹਾਸ ’ਚ ਸਭ ਤੋਂ ਵੱਡਾ ਬਹੁਮਤ ਹਾਸਲ ਕੀਤਾ ਸੀ। ਉਹ 1993 ਤੱਕ ਪ੍ਰਧਾਨ ਮੰਤਰੀ ਰਹੇ।