ਮੁੰਬਈ : ਮਹਾਰਾਸ਼ਟਰ ਵਿਚ ਇੰਡੀਆ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਵਿਚਾਲੇ ਲੋਕ ਸਭਾ ਸੀਟਾਂ ’ਤੇ ਸਹਿਮਤੀ ਹੋ ਗਈ ਹੈ। 48 ਵਿੱਚੋਂ 20 ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ), 18 ਕਾਂਗਰਸ ਤੇ 10 ਐੱਨ ਸੀ ਪੀ ਦੇ ਹਿੱਸੇ ਆਈਆਂ ਹਨ। ਵੰਚਿਤ ਬਹੁਜਨ ਅਘਾੜੀ ਨੂੰ ਸ਼ਿਵ ਸੈਨਾ ਆਪਣੇ ਖਾਤੇ ਵਿੱਚੋਂ ਦੋ ਸੀਟਾਂ ਦੇਵੇਗੀ। ਆਜ਼ਾਦ ਰਾਜੂ ਸ਼ੈੱਟੀ ਨੂੰ ਐੱਨ ਸੀ ਪੀ ਹਮਾਇਤ ਦੇਵੇਗੀ। ਸੀਟਾਂ ਦਾ ਰਸਮੀ ਐਲਾਨ ਇਕ-ਦੋ ਦਿਨਾਂ ਵਿਚ ਹੋ ਸਕਦਾ ਹੈ।