ਚੰਡੀਗੜ੍ਹ ’ਚ ਭਾਜਪਾ ਦੇ ਸੀਨੀਅਰ ਤੇ ਡਿਪਟੀ ਮੇਅਰ ਚੁਣੇ ਗਏ

0
175

ਚੰਡੀਗੜ੍ਹ : ਸੋਮਵਾਰ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇ ਰਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ। ਸੰਧੂ ਨੂੰ 19, ਜਦਕਿ ਕਾਂਗਰਸ ਦੇ ਗੁਰਪ੍ਰੀਤ ਗੱਬੀ ਨੂੰ 16 ਵੋਟਾਂ ਮਿਲੀਆਂ। ਇੱਕ ਵੋਟ ਅਯੋਗ ਕਰਾਰ ਦਿੱਤੀ ਗਈ। ਸ਼ਰਮਾ ਨੂੰ 19 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੀ ਵਿਰੋਧੀ ਤੇ ਕਾਂਗਰਸੀ ਆਗੂ ਨਿਰਮਲਾ ਦੇਵੀ ਨੂੰ 17 ਵੋਟਾਂ ਮਿਲੀਆਂ। 35 ਮੈਂਬਰੀ ਨਗਰ ਨਿਗਮ ’ਚ ਭਾਜਪਾ ਦੇ 17 ਕੌਂਸਲਰ ਹਨ। 19 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੀ ਗਿਣਤੀ 14 ਤੋਂ ਵਧ ਕੇ 17 ਹੋ ਗਈ ਸੀ। ‘ਆਪ’ ਦੇ 10 ਅਤੇ ਕਾਂਗਰਸ ਦੇ 7 ਮੈਂਬਰ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਦੋ ਕੌਂਸਲਰ ਹਨ। ਭਾਜਪਾ ਆਗੂ ਅਤੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਨਿਗਮ ਦੇ ਅਹੁਦੇਦਾਰ ਮੈਂਬਰ ਵਜੋਂ ਵੋਟ ਪਾਉਣ ਦਾ ਅਧਿਕਾਰ ਹੈ।

LEAVE A REPLY

Please enter your comment!
Please enter your name here