ਸਤਿੰਦਰ ਜੈਨ ਦੀ ਜ਼ਮਾਨਤ ਰੱਦ

0
208

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਸੋਮਵਾਰ ਰੱਦ ਕਰ ਦਿੱਤਾ। ਜਸਟਿਸ ਬੇਲਾ ਐੱਮ ਤਿ੍ਰਵੇਦੀ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਜੈਨ ਨੂੰ ਤੁਰੰਤ ਆਤਮ-ਸਮਰਪਣ ਕਰਨ ਲਈ ਕਿਹਾ। ਜੈਨ ਫਿਲਹਾਲ ਅੰਤਰਮ ਜ਼ਮਾਨਤ ’ਤੇ ਬਾਹਰ ਹੈ। ਅਦਾਲਤ ਨੇ ਜੈਨ ਦੇ ਵਕੀਲ ਦੀ ਉਸ ਦੇ ਮੁਵੱਕਲ ਨੂੰ ਆਤਮ-ਸਮਰਪਣ ਕਰਨ ਲਈ ਹਫਤੇ ਦਾ ਸਮਾਂ ਦੇਣ ਦੀ ਜ਼ੁਬਾਨੀ ਬੇਨਤੀ ਨੂੰ ਰੱਦ ਕਰ ਦਿੱਤਾ।
ਨੇਪਾਲ ਦਾ ਸਾਬਕਾ ਸਪੀਕਰ ਸੋਨਾ ਤਸਕਰੀ ’ਚ ਗਿ੍ਰਫਤਾਰ
ਕਠਮੰਡੂ : ਨੇਪਾਲ ਦੀ ਸੰਸਦ ਦੇ ਹੇਠਲੇ ਸਦਨ ਦੇ ਸਾਬਕਾ ਸਪੀਕਰ ਕਿ੍ਰਸ਼ਨ ਬਹਾਦੁਰ ਮਹਾਰਾ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਹਾਰਾ, ਜੋ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਉਪ ਪ੍ਰਧਾਨ ਹਨ, ਨੂੰ ਕਪਿਲਵਸਤੂ ਜ਼ਿਲ੍ਹੇ ਤੋਂ ਗਿ੍ਰਫਤਾਰ ਕੀਤਾ ਗਿਆ।
ਪਾਕਿਸਤਾਨ ਏਅਰਲਾਈਨਜ਼ ਨੂੰ ਜੁਰਮਾਨਾ
ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਇਸ ਦੀ ਏਅਰ ਹੋਸਟੈੱਸ ਦੇ ਬਿਨਾਂ ਪਾਸਪੋਰਟ ਦੇ ਕੈਨੇਡਾ ਪਹੁੰਚਣ ’ਤੇ 250 ਡਾਲਰ ਜੁਰਮਾਨਾ ਲਗਾਇਆ ਗਿਆ ਹੈ। ਏਅਰ ਹੋਸਟੈੱਸ ਇਸਲਾਮਾਬਾਦ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਪੀ ਕੇ-781 ’ਤੇ ਡਿਊਟੀ ਲਈ ਸੀ, ਜਦੋਂ ਇਹ ਅਣਕਿਆਸੀ ਘਟਨਾ ਵਾਪਰੀ। ਏਅਰਲਾਈਨਜ਼ ਦੇ ਬੁਲਾਰੇ ਨੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ, ਜਿਸ ’ਚ ਕਿਹਾ ਗਿਆ ਕਿ ਏਅਰ ਹੋਸਟੈੱਸ ਦਾ ਕੈਨੇਡਾ ਪਹੁੰਚਣ ’ਤੇ ਸਿਆਸੀ ਪਨਾਹ ਲੈਣ ਦਾ ਇਰਾਦਾ ਸੀ। ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਦੋ ਸਾਲਾਂ ’ਚ ਪਾਕਿਸਤਾਨ ਦੀਆਂ 10 ਤੋਂ ਵੱਧ ਏਅਰ ਹੋਸਟੈੱਸ ਕੈਨੇਡਾ ’ਚ ਲਾਪਤਾ ਹੋ ਚੁੱਕੀਆਂ ਹਨ। ਇਕ ਮਾਰਚ ਨੂੰ ਜਹਾਜ਼ ਦੇ ਅਮਲੇ ਦਾ ਇਕ ਮੈਂਬਰ ਕੈਨੇਡਾ ’ਚ ਲਾਪਤਾ ਹੋ ਗਿਆ ਸੀ।

LEAVE A REPLY

Please enter your comment!
Please enter your name here