ਸ਼ਿਮਲਾ : ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਸ਼ਾਮਲੇਚ ਪਿੰਡ ਨੇੜੇ ਸੋਮਵਾਰ ਸਵੇਰੇ ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ-5 ਬੰਦ ਹੋ ਗਿਆ। ਸ਼ਿਮਲਾ-ਕਾਲਕਾ ਰੋਡ ’ਤੇ ਸੋਲਨ ਬਾਈਪਾਸ ਨੇੜੇ ਸਵੇਰੇ 7.30 ਵਜੇ ਢਿਗਾਂ ਡਿੱਗੀਆਂ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਵਾਜਾਈ ’ਚ ਵਿਘਨ ਪਿਆ ਹੈ। ਸੜਕ ਦੇ ਦੋਵੇਂ ਪਾਸੇ ਵਾਹਨ ਫਸ ਗਏ। ਪੁਲਸ ਨੇ ਵਾਹਨ ਚਾਲਕਾਂ ਨੂੰ ਪੁਰਾਣੀ ਬੜੌਗ ਵਾਲੀ ਸੜਕ ਰਾਹੀਂ ਲੰਘਾਇਆ।





