31.5 C
Jalandhar
Friday, March 29, 2024
spot_img

ਲੰਡਨ ‘ਚ ਫਾਇਰ ਬਿ੍ਗੇਡ ਨੂੰ ਇੱਕ ਦਿਨ ‘ਚ 2600 ਕਾਲਾਂ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਪਿਛਲੇ ਕੁਝ ਦਿਨਾਂ ਤੋਂ ਯੂਕੇ ਭਰ ਵਿੱਚ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ | ਸਰਕਾਰ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੀਆਂ ਬੇਨਤੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ | ਇਸ ਭਿਆਨਕ ਗਰਮੀ ਦੇ ਮਾਹੌਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ | ਮੰਗਲਵਾਰ ਨੂੰ ਤਾਪਮਾਨ 40 ਨੂੰ ਪਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਤੇ ਤਾਪਮਾਨ ਵਾਧੇ ਕਾਰਨ ਦਰਜਨ ਤੋਂ ਵਧੇਰੇ ਥਾਂਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਲੰਡਨ ਦੇ ਸਾਹ ਸੂਤੀ ਰੱਖੇ | ਲੰਡਨ ਫਾਇਰ ਬਿ੍ਗੇਡ ਲਈ ਇਹ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਵਧੇਰੇ ਰੁਝੇਵੇਂ ਭਰਿਆ ਦਿਨ ਰਿਹਾ | ਇੱਕ ਦਿਨ ਵਿੱਚ ਲੰਡਨ ਫਾਇਰ ਬਿ੍ਗੇਡ ਨੂੰ 2600 ਐਮਰਜੈਂਸੀ ਕਾਲਾਂ ਆਈਆਂ ਸਨ, ਜਦਕਿ ਆਮ ਦਿਨਾਂ ਵਿੱਚ ਇਹ ਔਸਤ 350 ਤੱਕ ਹੁੰਦੀਆਂ ਹਨ | ਅੱਗ ਬੁਝਾਊ ਅਮਲੇ ਦੇ 16 ਕਾਮੇ ਜ਼ਖਮੀ ਵੀ ਹੋਏ, ਜਿਹਨਾਂ ‘ਚੋਂ 2 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ | ਇਹਨਾਂ ਅਗਜ਼ਨੀ ਦੀਆਂ ਘਟਨਾਵਾਂ ਦੌਰਾਨ 41 ਜਾਇਦਾਦਾਂ ਨੁਕਸਾਨੀਆਂ ਗਈਆਂ ਹਨ |

Related Articles

LEAVE A REPLY

Please enter your comment!
Please enter your name here

Latest Articles