ਰੀਓ ’ਦ ਜਨੇਰੀਓ : ਗਰਮ ਹਵਾਵਾਂ ਕਾਰਨ ਬਰਾਜ਼ੀਲ ਦੀ ਰਾਜਧਾਨੀ ਰੀਓ ’ਦ ਜਨੇਰੀਓ ਵਿਚ ਸੋਮਵਾਰ ਤਾਪਮਾਨ 62.3 ਡਿਗਰੀ ਸੈਲਸੀਅਸ (144.1 ਫਾਰਨਹੀਟ) ਰਿਹਾ। ਇਹ ਇਕ ਦਹਾਕੇ ਦਾ ਸਭ ਤੋਂ ਵੱਧ ਹੈ। ਮੌਸਮ ਅਧਿਕਾਰੀਆਂ ਮੁਤਾਬਕ ਉਜ ਗਰਮੀ ਦੇ ਹਿਸਾਬ ਨਾਲ ਅਸਲ ਤਾਪਮਾਨ 42 ਡਿਗਰੀ ਸੀ, ਪਰ ਹੁੰਮਸ ਕਾਰਨ 62.3 ਡਿਗਰੀ ਤੱਕ ਪੁੱਜ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲਾਂ ਨੂੰ ਵੱਢਣ ਤੇ ਆਬਾਦੀ ਵਿਚ ਵਾਧੇ ਕਾਰਨ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ। ਗਰਮੀ ਦੇ ਸਤਾਏ ਲੋਕ ਸਮੁੰਦਰ ਕਿਨਾਰੇ ਬੀਚਾਂ ’ਤੇ ਨਜ਼ਰ ਆਏ।





