ਨਵੀਂ ਦਿੱਲੀ : ਸਵਿਸ ਸੰਗਠਨ ਆਈਕਿਊਏਅਰ ਦੀ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2023 ਅਨੁਸਾਰ ਭਾਰਤ ਸਭ ਤੋਂ ਖਰਾਬ ਹਵਾ ਵਾਲੇ ਦੇਸ਼ਾਂ ਵਿੱਚੋਂ ਤੀਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਬੰਗਲਾਦੇਸ਼ ਤੇ ਦੂਜੇ ਨੰਬਰ ’ਤੇ ਪਾਕਿਸਤਾਨ ਹੈ। 2022 ਵਿਚ ਭਾਰਤ ਦਾ ਨੰਬਰ ਅੱਠਵਾਂ ਸੀ। ਕੁਲ 134 ਦੇਸ਼ਾਂ ਦੇ ਸਰਵੇ ਵਿਚ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿਚ 42 ਭਾਰਤ ਦੇ ਰਹੇ ਹਨ।
ਦਿੱਲੀ ਨੂੰ ਦੁਨੀਆ ਦੇ ਹਵਾ ਦੀ ਸਭ ਤੋਂ ਖਰਾਬ ਗੁਣਵੱਤਾ ਵਾਲੇ ਰਾਜਧਾਨੀ ਸ਼ਹਿਰ ਵਜੋਂ ਦਰਜ ਕੀਤਾ ਗਿਆ ਹੈ।
ਸ਼ਹਿਰਾਂ ਦੇ ਮਾਮਲੇ ਵਿਚ ਬਿਹਾਰ ਦੇ ਬੇਗੂਸਰਾਏ ਤੋਂ ਬਾਅਦ ਦੇਸ਼ ’ਚ ਦੂਜੇ ਨੰਬਰ ਦਾ ਪ੍ਰਦੂਸ਼ਤ ਸ਼ਹਿਰ ਗੁਹਾਟੀ ਹੈ, ਤੀਜਾ ਨੰਬਰ ਦਿੱਲੀ, ਚੌਥਾ ਪੰਜਾਬ ਦੇ ਮੁੱਲਾਂਪੁਰ ਤੇ ਪੰਜਵਾਂ ਲਾਹੌਰ ਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਦੁਨੀਆ-ਭਰ ’ਚ ਲੱਗਭੱਗ 70 ਲੋਕ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਹਵਾ ਪ੍ਰਦੂਸ਼ਣ ਦਮਾ, ਕੈਂਸਰ, ਸਟ੍ਰੋਕ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਸਮੇਤ ਕਈ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।





