ਰਾਮਪਾਲ ਮਾਜਰਾ ਦੀ ਪ੍ਰਧਾਨਗੀ ਨਾਲ ਵਾਪਸੀ

0
140

ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਵਿਧਾਇਕ ਰਾਮਪਾਲ ਮਾਜਰਾ ਬੁੱਧਵਾਰ ਮੁੜ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚ ਸ਼ਾਮਲ ਹੋ ਗਏ ਅਤੇ ਪਾਰਟੀ ਨੇ ਉਨ੍ਹਾ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ। ਫਰਵਰੀ ’ਚ ਨਫੇ ਸਿੰਘ ਰਾਠੀ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਪ੍ਰਧਾਨ ਦਾ ਅਹੁਦਾ ਖਾਲੀ ਸੀ। ਮਾਜਰਾ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਪਰ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਪਾਰਟੀ ਛੱਡ ਗਏ ਸਨ।
ਗਾਜ਼ਾ ਦੇ ਹਸਪਤਾਲ ’ਚ 50 ਮਾਰੇ
ਰਾਫਾਹ (ਗਾਜ਼ਾ) : ਇਜ਼ਰਾਇਲੀ ਫੌਜ ਨੇ ਇੱਥੇ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਹਸਪਤਾਲ ’ਚ ਦਾਖਲ ਹੋ ਕੇ ਹਮਾਸ ਦੇ 50 ਕੱਟੜਪੰਥੀਆਂ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਹੈ, ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮਰਨ ਵਾਲੇ ਲੜਾਕੇ ਸਨ ਜਾਂ ਨਹੀਂ।
ਸੂਬਾ ਕਾਰਜਕਾਰਨੀ ਦੀ ਮੀਟਿੰਗ 26 ਤੇ ਸੂਬਾ ਕੌਂਸਲ ਦੀ 27 ਨੂੰ
ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੀ ਕਾਰਜਕਾਰਨੀ ਦੀ ਮੀਟਿੰਗ 26 ਮਾਰਚ ਨੂੰ ਇਕ ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ 27 ਮਾਰਚ ਨੂੰ ਸੂਬਾ ਕੌਂਸਲ ਦੀ ਮੀਟਿੰਗ ਠੀਕ 10 ਵਜੇ ਪਾਰਟੀ ਦਫਤਰ ਅਜੈ ਭਵਨ, ਚੰਡੀਗੜ੍ਹ ਵਿਖੇ ਹੋਵੇਗੀ। ਸੂਬਾ ਸਕੱਤਰ ਬੰਤ ਸਿੰਘ ਬਰਾੜ ਮੁਤਾਬਕ ਸੰਸਦੀ ਚੋਣਾਂ, ਸਿਆਸੀ ਅਵਸਥਾ, ਸੀ ਪੀ ਆਈ ਦੀ ਚੋਣ ਨੀਤੀ, ਕਿਸਾਨ ਅੰਦੋਲਨ ਅਤੇ ਹੋਰ ਮੁੱਿਦਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ।

LEAVE A REPLY

Please enter your comment!
Please enter your name here