ਹੈਦਰਾਬਾਦ : ਇੱਥੋਂ ਦਾ 25 ਸਾਲਾ ਵਿਦਿਆਰਥੀ 7 ਮਾਰਚ ਤੋਂ ਅਮਰੀਕਾ ’ਚ ਲਾਪਤਾ ਹੈ। ਅਬਦੁੱਲ ਮੁਹੰਮਦ ਦੇ ਪਿਤਾ ਸਲੀਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ’ਚ ਦਾਅਵਾ ਕੀਤਾ ਗਿਆ ਕਿ ਉਸ ਦੇ ਪੁੱਤਰ ਨੂੰ ਕਲੀਵਲੈਂਡ ’ਚ ਨਸ਼ੇ ਵੇਚਣ ਵਾਲੇ ਗਰੋਹ ਨੇ ਅਗਵਾ ਕਰ ਲਿਆ ਹੈ। ਵਿਦਿਆਰਥੀ ਦੀ ਰਿਹਾਈ ਲਈ 1200 ਡਾਲਰ ਦੀ ਮੰਗ ਕੀਤੀ ਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਅਬਦੁੱਲ ਦਾ ਗੁਰਦਾ ਵੇਚ ਦਿੱਤਾ ਜਾਵੇਗਾ।
ਅਮਰੀਕਾ ਵਿਚ ਅਬਦੁੱਲ ਦੇ ਰਿਸ਼ਤੇਦਾਰਾਂ ਨੇ ਕਲੀਵਲੈਂਡ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪਰਵਾਰ ਨੇ 18 ਮਾਰਚ ਨੂੰ ਸ਼ਿਕਾਗੋ ’ਚ ਭਾਰਤੀ ਕੌਂਸਲ ਨੂੰ ਵੀ ਅਬਦੁੱਲ ਨੂੰ ਲੱਭਣ ਵਿੱਚ ਮਦਦ ਲਈ ਲਿਖਿਆ ਸੀ। ਅਬਦੁੱਲ ਮੁਹੰਮਦ ਮਈ 2023 ’ਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈ ਟੀ ’ਚ ਮਾਸਟਰਜ਼ ਕਰਨ ਲਈ ਅਮਰੀਕਾ ਗਿਆ ਸੀ। ਉਹ 7 ਮਾਰਚ ਤੋਂ ਆਪਣੇ ਪਰਵਾਰ ਦੇ ਸੰਪਰਕ ’ਚ ਨਹੀਂ ਹੈ।





