ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ!

0
202

ਨਵੀਂ ਦਿੱਲੀ : ਪਤੰਜਲੀ ਆਯੁਰਵੇਦ ਦੇ ਉਤਪਾਦਾਂ ਤੇ ਉਨ੍ਹਾਂ ਦੇ ਮੈਡੀਕਲ ਅਸਰਾਂ ਨਾਲ ਜੁੜੇ ਗੁੰਮਰਾਹਕੁੰਨ ਇਸ਼ਤਿਹਾਰਾਂ ਬਾਰੇ ਸੁਪਰੀਮ ਕੋਰਟ ਵੱਲੋਂ ਸਖਤੀ ਦਿਖਾਏ ਜਾਣ ਦੇ ਬਾਅਦ ਪਤੰਜਲੀ ਨੇ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਬੁੱਧਵਾਰ ਸੁਣਵਾਈ ਦੌਰਾਨ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਅਚਾਰੀਆ ਬਾਲ�ਿਸ਼ਨ ਨੇ ਹਲਫਨਾਮਾ ਪੇਸ਼ ਕਰਕੇ ਖੇਦ ਜਤਾਇਆ ਤੇ ਮੁਆਫੀ ਮੰਗੀ। ਸੁਪਰੀਮ ਕੋਰਟ ਇਸ ਮਾਮਲੇ ਵਿਚ ਬਾਬਾ ਰਾਮਦੇਵ ਤੇ ਅਚਾਰੀਆ ਬਾਲਕਿ੍ਰਸ਼ਨ ਨੂੰ ਅਦਾਲਤ ਦੀ ਤੌਹੀਨ ਕਰਨ ’ਤੇ 2 ਅਪ੍ਰੈਲ ਨੂੰ ਕੋਰਟ ਵਿਚ ਪੇਸ਼ ਹੋਣ ਦਾ ਹੁਕਮ ਦੇ ਚੁੱਕੀ ਹੈ। ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਪਤੰਜਲੀ ਨੇ ਪੇਸ਼ੀ ਤੋਂ ਪਹਿਲਾਂ ਹੀ ਹਲਫਨਾਮਾ ਪੇਸ਼ ਕਰਕੇ ਮੁਆਫੀ ਮੰਗ ਲਈ ਹੈ। ਹਲਫਨਾਮੇ ਵਿਚ ਕਿਹਾ ਗਿਆ ਹੈਮੈਨੂੰ ਉਸ ਇਸ਼ਤਿਹਾਰ ’ਤੇ ਖੇਦ ਹੈ, ਜਿਸ ਵਿਚ ਕੁਝ ਵਾਕਾਂ ’ਤੇ ਸੰਦੇਹ ਕੀਤਾ ਗਿਆ ਸੀ। ਇਨ੍ਹਾਂ ਵਿਚ ਬੀ ਪੀ, ਸ਼ੂਗਰ, ਦਮਾ ਤੇ ਹੋਰ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here