ਸੁਨਾਮ ਊਧਮ ਸਿੰਘ ਵਾਲਾ : ਇੱਥੇ ਭੇਦਭਰੀ ਹਾਲਤ ‘ਚ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 7 ਦੀ ਹਾਲਤ ਗੰਭੀਰ ਸੀ | ਲੋਕਾਂ ਅਤੇ ਪੀੜਤਾਂ ਦੇ ਪਰਵਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਇਨ੍ਹਾਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ | ਮਰਨ ਵਾਲਿਆਂ ਦੀ ਪਛਾਣ ਗੁਰਮੀਤ ਸਿੰਘ (45) ਪੁੱਤਰ ਦੇਸ ਰਾਜ, ਲੱਛਾ ਸਿੰਘ (40) ਪੁੱਤਰ ਲੀਲਾ ਸਿੰਘ, ਬੁੱਧ ਸਿੰਘ (70) ਪੁੱਤਰ ਕਾਕਾ ਸਿੰਘ, ਸੇਵਕ (40) ਪੁੱਤਰ ਸੀਤਾ ਅਤੇ ਸਖੀ ਨਾਥ (65) ਪੁੱਤਰ ਮੇਹਰ ਨਾਥ ਸਾਰੇ ਵਾਸੀ ਰਵਿਦਾਸਪੁਰਾ ਟਿੱਬੀ ਵਜੋਂ ਹੋਈ ਹੈ | ਸਖੀ ਨਾਥ ਸਮਾਣਾ ਦਾ ਰਹਿਣ ਵਾਲਾ ਸੀ, ਜੋ ਰਿਸ਼ਤੇਦਾਰੀ ਵਿਚ ਆਇਆ ਸੀ | ਇਨ੍ਹਾਂ ਤੋਂ ਇਲਾਵਾ ਜਖੇਪਲਵਾਸ ਦੇ ਗਿਆਨ ਸਿੰਘ (32) ਪੁੱਤਰ ਗੁਰਮੀਤ ਸਿੰਘ ਦੀ ਵੀ ਮੌਤ ਹੋ ਗਈ | ਸੁਖਦੇਵ ਸਿੰਘ, ਭੋਲੂ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਰਵੀ ਸਿੰਘ, ਕਰਮਜੀਤ ਸਿੰਘ, ਸਫੀ ਸਿੰਘ ਦਾ ਸਿਵਲ ਹਸਪਤਾਲ ਸੁਨਾਮ ‘ਚ ਇਲਾਜ ਚੱਲ ਰਿਹਾ ਸੀ | ਪੁਲਸ ਜਾਂਚ ਕਰ ਰਹੀ ਸੀ |




