ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ’ਚ ਮਲਿਕਅਰਜਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਸਮੇਤ ਕਈ ਨੇਤਾਵਾਂ ਦੇ ਨਾਂਅ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਹ ਸਟਾਰ ਪ੍ਰਚਾਰਕ ਪ੍ਰਦੇਸ਼ ’ਚ ਕਾਂਗਰਸ ਉਮੀਦਵਾਰਾਂ ਦੇ ਹੱਕ ’ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਸੂਚੀ ’ਚ ਕੇਂਦਰ ਅਤੇ ਸੂਬੇ ਦੇ 40 ਨੇਤਾਵਾਂ ਦੇ ਨਾਂਅ ਸ਼ਾਮਲ ਹਨ। ਇਸ ’ਚ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ, ਟੀ ਐੱਸ ਸਿੰਘਦੇਵ, ਚਰਨਦਾਸ ਸਮੇਤ, ਤਾਮਰਧਵਜ ਸਾਹੂ, ਅਮਰਜੀਤ ਭਗਤ, ਗੁਰੂ ਰੁਦਰੂ ਕੁਮਾਰ ਅਤੇ ਦੀਪਕ ਬੈਜ ਸਮੇਤ ਕਈ ਨੇਤਾਵਾਂ ਦਾ ਨਾਂਅ ਸ਼ਾਮਲ ਹੈ।
ਨਦੀ ’ਚ ਡਿੱਗੀ ਕਾਰ, ਪੰਜ ਦੀ ਮੌਤ
ਕਾਠਮੰਡੂ : ਨੇਪਾਲ ਦੇ ਚਿਤਵਾਨ ਜ਼ਿਲ੍ਹੇ ’ਚ ਇੱਕ ਕਾਰ ਨਦੀ ’ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਲਾਪਤਾ ਹੈ।ਸ਼ਨੀਵਾਰ ਸਵੇਰੇ ਨੇਪਾਲ ਦੇ ਚਿਤਵਾਨ ਜ਼ਿਲ੍ਹੇ ਵਿੱਚ ਇੱਕ ਕਾਰ ਰਾਹੀਂ 6 ਲੋਕ ਕਾਠਮੰਡੂ ਤੋਂ ਗੋਰਖਾ ਜ਼ਿਲ੍ਹੇ ਲਈ ਜਾ ਰਹੇ ਸਨ।ਇਸ ਦੌਰਾਨ ਕਾਰ ਨਦੀ ਵਿੱਚ ਡਿੱਗ ਗਈ।ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਨਾਬਾਲਗ ਲੜਕੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ। ਕਾਰ ਤਿ੍ਰਸ਼ੂਲੀ ਨਦੀ ’ਚ 100 ਮੀਟਰ ਡੂੰਘੀ ਖੱਡ ’ਚ ਡਿੱਗ ਗਈ। ਇੱਕ 18 ਸਾਲਾ ਲੜਕਾ ਲਾਪਤਾ ਹੈ।
ਸਕੂਲ ਵੈਨ ਤੇ ਟਰੱਕ ਦੀ ਟੱਕਰ ’ਚ ਡਰਾਈਵਰ ਸਮੇਤ 2 ਬੱਚਿਆਂ ਦੀ ਮੌਤ
ਨਵੀਂ ਦਿੱਲੀ : ਦਿੱਲੀ-ਮੇਰਠ ਐੱਕਸਪ੍ਰੈੱਸ ਵੇਅ ’ਤੇ ਸ਼ਨੀਵਾਰ ਇੱਕ ਸਕੂਲ ਵੈਨ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ ’ਚ ’ਚ ਵੈਨ ਚਾਲਕ ਅਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵੈਨ ’ਚ ਸਵਾਰ ਕਈ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਹਾਦਸਾ ਸੀ ਸੀ ਟੀ ਵੀ ਕੈਮਰਿਆਂ ’ਚ ਕੈਦ ਹੋ ਗਿਆ। ਗਾਜ਼ੀਆਬਾਦ ਦੇ ਦਿੱਲੀ-ਮੇਰਠ ਐੱਕਸਪ੍ਰੈਸ ਵੇਅ ’ਤੇ ਸ਼ਨੀਵਾਰ ਸਵੇਰੇ ਕਰੀਬ 7 ਵਜੇ ਇੱਕ ਸਕੂਲ ਵੈਨ ਨੇ ਅੱਗੇ ਜਾ ਰਹੇ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ੋਰਦਾਰ ਸੀ ਕਿ ਵੈਨ ਚਾਲਕ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਬੱਚੇ ਅਮਰੋਹਾ ਤੋਂ ਦਿੱਲੀ ਦੇ ਜਾਮੀਆ ’ਚ ਪ੍ਰੀਖਿਆ ਦੇਣ ਲਈ ਜਾ ਰਹੇ ਸਨ। ਵੈਨ ’ਚ ਕਰੀਬ ਇੱਕ ਦਰਜਨ ਸਕੂਲੀ ਬੱਚੇ ਸਵਾਰ ਸਨ।