ਨਵੀਂ ਦਿੱਲੀ : ਦੇਸ਼ ਨੂੰ ਆਪਣਾ 15ਵਾਂ ਰਾਸ਼ਟਰਪਤੀ ਮਿਲ ਗਿਆ ਹੈ | ਦਰੋਪਦੀ ਮੁਰਮੂ ਨੇ ਤੀਜੇ ਦੌਰ ਦੀ ਗਿਣਤੀ ਦੇ ਨਾਲ ਰਾਸ਼ਟਰਪਤੀ ਦੀ ਚੋਣ ਜਿੱਤ ਲਈ | ਉਨ੍ਹਾ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਵੱਡੇ ਫਰਕ ਨਾਲ ਹਰਾਇਆ | ਐੱਨ ਡੀ ਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਗਿਣਤੀ ਦੇ ਤੀਜੇ ਗੇੜ ਦੇ ਅੰਤ ‘ਚ ਕੁੱਲ ਜਾਇਜ਼ ਵੋਟਾਂ ਦਾ 50 ਫੀਸਦੀ ਅੰਕੜਾ ਪਾਰ ਕਰ ਲਿਆ, ਜੋ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਕਾਫੀ ਸੀ | ਤੀਜੇ ਗੇੜ ‘ਚ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਪੰਜਾਬ, ਮਿਜ਼ੋਰਮ, ਉੜੀਸਾ ਅਤੇ ਨਾਗਾਲੈਂਡ ਲਈ ਵੋਟਾਂ ਦੀ ਗਿਣਤੀ ਕੀਤੀ ਗਈ | ਤੀਜੇ ਗੇੜ ਦੀ ਗਿਣਤੀ ਵਿੱਚ ਉਨ੍ਹਾ ਨੂੰ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 50 ਫੀਸਦੀ ਵੋਟਾਂ ਮਿਲ ਗਈਆਂ | ਇਹ ਵੋਟਾਂ 3219 ਸਨ | ਇਨ੍ਹਾਂ ਦੀ ਵੈਲਿਊ 8, 38, 839 ਸੀ | ਇਸ ਵਿੱਚੋਂ ਦਰੋਪਦੀ ਮੁਰਮੂ ਨੂੰ 2161 ਵੋਟਾਂ (ਮੁੱਲ 5,77, 777) ਮਿਲੀਆਂ, ਜਦੋਂ ਕਿ ਯਸ਼ਵੰਤ ਸਿਨਹਾ ਨੂੰ 1058 ਵੋਟਾਂ (ਮੁੁੱਲ 2, 61, 062) ਮਿਲੀਆਂ |