ਹਿਮਾਚਲ ’ਚ ਸੱਚ ਦੀ ਜਿੱਤ ਹੋਵੇਗੀ : ਪਿ੍ਰਅੰਕਾ

0
135

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ’ਚ ਇੱਕੋ ਸਮੇਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਐਤਵਾਰ ਭਰੋਸਾ ਪ੍ਰਗਟਾਇਆ ਕਿ ਸੂਬੇ ਦੇ ਲੋਕ ਉਨ੍ਹਾ ਦੀ ਪਾਰਟੀ ਨੂੰ ਸਮਰਥਨ ਦੇਣਗੇ ਅਤੇ ਸੱਚ ਦੀ ਜਿੱਤ ਹੋਵੇਗੀ। ਉਨ੍ਹਾ ਕਿਹਾ ਕਿ ਇਕ ਪਾਸੇ ਸੱਤਾ ਲਈ ਪੈਸੇ ਤੇ ਏਜੰਸੀਆਂ ਰਾਹੀਂ ਲੋਕਤੰਤਰ ਨੂੰ ਖਤਮ ਕਰਨ ਵਾਲੀ ਭਾਜਪਾ ਦੀ ਰਾਜਨੀਤੀ ਹੈ ਜਦਕਿ ਦੂਜੇ ਪਾਸੇ ਸੱਚ, ਹਿੰਮਤ ਅਤੇ ਧੀਰਜ ਨਾਲ ਜਨਤਾ ਲਈ ਬਿਨਾਂ ਥੱਕੇ ਮਿਹਨਤ ਕਰਨ ਦਾ ਕਾਂਗਰਸ ਦਾ ਸੰਕਲਪ ਹੈ। ਉਨ੍ਹਾ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਲਿਖਿਆ-ਮੈਂ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਨੂੰ ਮਿਲੀ। ਉਨ੍ਹਾਂ ਦੀ ਇਕਜੁੱਟਤਾ, ਮਿਹਨਤ ਤੇ ਮਜ਼ਬੂਤੀ ਨਾਲ ਚੋਣ ਲੜਨ ਦੇ ਜਜ਼ਬੇ ਅਤੇ ਜਨਤਾ ਪ੍ਰਤੀ ਉਨ੍ਹਾਂ ਦੇ ਸਮਰਪਣ ’ਤੇ ਮੈਨੂੰ ਮਾਣ ਹੈ।

LEAVE A REPLY

Please enter your comment!
Please enter your name here